ਤਲਵਾੜਾ ''ਚ ਸਰਕਾਰੀ ਸਕੂਲ ਦੇ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ, ਸਕੂਲ 10 ਦਿਨਾਂ ਲਈ ਕੀਤਾ ਬੰਦ
Saturday, Nov 27, 2021 - 06:01 PM (IST)
ਤਲਵਾੜਾ (ਜ. ਬ.)-ਪਿੰਡ ਪਲਾਹੜ ਦੇ ਸਰਕਾਰੀ ਸਕੂਲ ਵਿਚ 13 ਬੱਚੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸ਼ਹਿਰ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਉਥੇ ਹੀ ਸਕੂਲ ਨੂੰ 10 ਦਿਨਾਂ ਲਈ ਬੰਦ ਕਰਕੇ ਬੱਚਿਆਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਵੀ ਸੈਂਪਲ ਲਈ ਜਾ ਰਹੇ ਹਨ। ਇਸ ਦੇ ਇਲਾਵਾ ਬੀਤੇ ਦਿਨੀਂ ਸਕੂਲ ਦੇ ਬੱਚਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਮਾਮਲੇ ਵਿਚ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਮੁਸ਼ਕਿਲ ਨਾਲ ਸਕੂਲ ਖੁੱਲ੍ਹੇ ਸਨ ਪਰ ਪਤਾ ਨਹੀਂ ਕਿਸ ਕਾਰਨ ਕੋਰੋਨਾ ਦਾ ਰੋਗ ਫਿਰ ਫੈਲ ਰਿਹਾ ਹੈ, ਜਦੋਂ ਕਿ ਕੋਰੋਨਾ ਦੀ ਵੈਕਸੀਨ ਕਾਫੀ ਹੱਦ ਤੱਕ ਲਾਈ ਜਾ ਚੁੱਕੀ ਹੈ।
ਸਕੂਲੀ ਬੱਚਿਆਂ ਦੇ ਪਾਜ਼ੇਟਿਵ ਆਉਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਜੇਕਰ ਬੱਚਾ ਘਰ ਵਿਚ ਪਾਜ਼ੇਟਿਵ ਹੈ ਤਾਂ ਬਾਕੀ ਘਰਵਾਲੇ ਅਤੇ ਆਂਢ-ਗੁਆਂਢ ਵਾਲੇ ਵੀ ਪਾਜ਼ੇਟਿਵ ਹੋ ਸਕਦੇ ਹਨ। ਇਸ ਲਈ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਕ ਵਾਰ ਤਾਂ ਲੱਗਦਾ ਸੀ ਕਿ ਕੋਰੋਨਾ ਦਾ ਕਾਲਾ ਸਾਇਆ ਹੁਣ ਟਲ ਗਿਆ ਹੈ ਪਰ ਇਕ ਵਾਰ ਫਿਰ ਤੋਂ ਏਨੇ ਬੱਚੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਹੁਣ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਬਾਰੇ ਸੋਚਣ ਲੱਗੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਅੱਗ ਦਾ ਤਾਂਡਵ, ਗ਼ਰੀਬਾਂ ਦੇ 50 ਦੇ ਕਰੀਬ ਆਸ਼ਿਆਨੇ ਹੋਏ ਸੜ ਕੇ ਸੁਆਹ
ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫ਼ਸਰ ਡਾ. ਵਿਸ਼ਾਲ ਨੇ ਦੱਸਿਆ ਕਿ ਸਕੂਲ ਦੇ 13 ਬੱਚਿਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਦੀਆਂ 4 ਟੀਮਾਂ ਵੱਲੋਂ ਸਕੂਲ ਦੇ ਬੱਚਿਆਂ, ਸਟਾਫ਼ ਅਤੇ ਮਿਡ-ਡੇ-ਮੀਲ ਵਰਕਰਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਬੱਚਿਆਂ ਦੇ ਸੰਪਰਕ ਵਿਚ ਆਏ ਹੋਏ ਲੋਕਾਂ ਦੇ ਸੈਂਪਲ ਵੀ ਲਈ ਜਾ ਰਹੇ ਹਨ ਅਤੇ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ। ਇਸ ਮੌਕੇ ਸਿਹਤ ਵਰਕਰ ਯੋਗਰਾਜ, ਹੈਲਥ ਇੰਸਪੈਕਟਰ ਦਵਿੰਦਰ ਸਿੰਘ ਦੇ ਇਲਾਵਾ ਸਟਾਫ਼ ਨਰਸ ਅਤੇ ਏ. ਐੱਨ. ਐੱਮਜ ਹਾਜ਼ਰ ਸਨ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਅਕਾਲੀ ਆਗੂਆਂ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਲਿਆ ਗਿਆ ਹਿਰਾਸਤ ’ਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ