ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਪਤਨੀ ਦੇ ਰਾਜ
Monday, Jul 13, 2020 - 12:51 PM (IST)
ਤਲਵੰਡੀ ਸਾਬੋ (ਮਨੀਸ਼ ਗਰਗ) : ਸਬ-ਡਿਵੀਜ਼ਨ ਤਲਵੰਡੀ ਸਾਬੋ 'ਚ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਗੁੰਡਾਗਰਦੀ ਦਾ ਨੰਗਾ ਨਾਚ: ਹਥਿਆਰਬੰਦ ਨੌਜਵਾਨਾਂ ਨੇ ਪਿਓ-ਪੁੱਤ 'ਤੇ ਢਾਹਿਆ ਤਸ਼ੱਦਦ
ਜਾਣਕਾਰੀ ਮੁਤਾਬਕ ਮ੍ਰਿਤਕ ਰਾਜੂ ਸਿੰਘ ਇਕ ਟਰੱਕ ਡਰਾਈਵਰ ਸੀ। ਉਸ ਨੇ ਦੂਜਾ ਵਿਆਹ ਪ੍ਰੀਤ ਕੌਰ ਨਾ ਦੀ ਜਨਾਨੀ ਨਾਲ ਕਰਵਾਇਆ ਸੀ, ਜੋ ਕਿ ਪਹਿਲਾਂ ਵੀ ਵਿਆਹੀ ਹੋਈ ਸੀ। ਰਾਜੂ ਡਰਾਈਵਰ ਹੋਣ ਕਾਰਨ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ। ਉਸ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ ਕਿ ਉਸ ਦੇ ਕਈ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕਿ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋਂ : ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ
ਰਾਜੂ ਦੀ ਖੁਦਕੁਸ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਉਸ ਨੇ ਆਪਣੇ ਪਤਨੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ 'ਉਸ ਦੀ ਪਤਨੀ ਪਹਿਲਾਂ ਵੀ ਦੋ ਵਿਅਕਤੀਆਂ ਨੂੰ ਛੱਡ ਕੇ ਆਈ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕੰਮ ਲਈ ਗੁਜ਼ਰਾਤ ਗਿਆ ਸੀ ਤੇ ਜਦੋਂ ਉਥੋਂ ਵਾਪਸ ਆਇਆ ਤਾਂ ਬਹੁਤ ਕੁਝ ਦੇਖਿਆ ਜੋ ਮੇਰੇ ਕੋਲੋ ਬਰਦਾਸ਼ਤ ਨਹੀਂ ਹੋਇਆ। ਇਸ ਕਰਕੇ ਮੈਂ ਮਰਨ ਲੱਗਾ ਹਾਂ ਤੇ ਜੋ ਵੀ ਮੇਰੇ ਦੋਸ਼ੀ ਹਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ'। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਬਾਂਦਰ ਨੇ ਪੁਲਸ ਨੂੰ ਪਾਇਆ ਚੱਕਰਾਂ 'ਚ, ਕੱਟਣ ਲੱਗਾ ਚਾਲਾਨ (ਤਸਵੀਰਾਂ)