ਮੁੰਡੇ ਨੂੰ ਦਿੱਤੀ ਤਾਲਿਬਾਨੀ ਸਜ਼ਾ, ਪਹਿਲਾਂ ਗੁਪਤ ਅੰਗ ’ਚ ਪਾਇਆ ਜਲਣਸ਼ੀਲ ਪਦਾਰਥ, ਫਿਰ ਕੀਤੀ ਕੁੱਟਮਾਰ

09/16/2023 5:59:20 PM

ਜਲੰਧਰ (ਸੁਨੀਲ) : ਸੋਸ਼ਲ ਮੀਡੀਆ ’ਤੇ ਆਏ ਦਿਨ ਕਿਸੇ ਨਾ ਕਿਸੇ ਮੁੱਦੇ ’ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਕਈ ਲੋਕਾਂ ਦਾ ਅਕਸ ਖ਼ਰਾਬ ਹੋ ਜਾਂਦਾ ਹੈ। ਸ਼ੁੱਕਰਵਾਰ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਇਕ ਮੁੰਡੇ ’ਤੇ ਇਕ ਨਿਰਮਾਣ ਅਧੀਨ ਇਮਾਰਤ ’ਚ ਚੋਰੀ ਦਾ ਇਲਜ਼ਾਮ ਲਾਇਆ ਗਿਆ ਤੇ ਉਸ ਨੂੰ ਤਾਲਿਬਾਨੀ ਸਜ਼ਾ ਦਿੱਤੀ ਗਈ। ਪਹਿਲਾਂ ਉਨ੍ਹਾਂ ਮੁੰਡੇ ਦਾ ਪਜਾਮਾ ਲਾਹ ਕੇ ਉਸ ਦੇ ਗੁਪਤ ਅੰਗ ’ਚ ਜਲਣਸ਼ੀਲ ਪਦਾਰਥ ਪਾ ਦਿੱਤਾ ਤੇ ਫਿਰ ਪਜਾਮਾ ਚੜ੍ਹਾ ਕੇ ਉਸ ਨੂੰ ਪਾਣੀ ਵਾਲੀ ਪਲਾਸਟਿਕ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

ਇਸ ਵੀਡੀਓ ਤੋਂ ਸਪੱਸ਼ਟ ਹੁੰਦਾ ਹੈ ਕਿ ਜਲਣਸ਼ੀਲ ਪਦਾਰਥ ਪਾਉਣ ਤੇ ਕੁੱਟਮਾਰ ਕਰਨ ਵਾਲਿਆਂ ’ਚ ਕੋਈ ਰਹਿਮ ਨਾਂ ਦੀ ਚੀਜ਼ ਨਹੀਂ ਹੈ। ਸੂਤਰਾਂ ਮੁਤਾਬਕ ਇਹ ਵੀਡੀਓ ਮਕਸੂਦਾਂ ਥਾਣੇ ਅਧੀਨ ਆਉਂਦੀ ਭੂਤ ਕਾਲੋਨੀ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ 3-4 ਵਿਅਕਤੀ ਇਕ ਨਿਰਮਾਣ ਅਧੀਨ ਇਮਾਰਤ ’ਚ ਮੁੰਡੇ ਦੀ ਕੁੱਟਮਾਰ ਕਰ ਰਹੇ ਸਨ ਤੇ ਉਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਇਸ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਕਰ ਰਿਹਾ ਸੀ।

ਇਹ ਵੀ ਪੜ੍ਹੋ :  ਪੰਜਾਬ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਵੀਡੀਓ ’ਚ ਮੁੰਡੇ ਦੇ ਗੁਪਤ ਅੰਗ ’ਚ ਜਲਣਸ਼ੀਲ ਪਦਾਰਥ ਪਾਉਣ ਵਾਲੇ ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਤੇ ਬਾਕੀਆਂ ਦੀ ਉਮਰ 18 ਸਾਲ ਤੋਂ ਵੱਧ ਦਿਖਾਈ ਦੇ ਰਹੀ ਹੈ। ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ  ਨੇ ਉਕਤ ਮੁੰਡੇ ਨੂੰ ਮੌਕੇ ਤੋਂ ਭਜਾ ਦਿੱਤਾ। ਫਿਲਹਾਲ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਵੀਡੀਓ ਭੂਤ ਕਾਲੋਨੀ ਦੀ ਹੈ। ਪੀੜਤ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ ਬਾਰੇ ਅਜੇ ਤੱਕ ਕਿਸੇ ਨੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਜੇਕਰ ਪੁਲਸ ਇਸ ਵੀਡੀਓ ਤੋਂ ਲੋਕਾਂ ਦੀ ਪਛਾਣ ਕਰ ਲੈਂਦੀ ਹੈ ਤਾਂ ਉਹ ਜਲਣਸ਼ੀਲ ਪਦਾਰਥ ਪਾਉਣ, ਧਮਕੀਆਂ ਦੇਣ ਤੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਤੱਕ ਪਹੁੰਚ ਕਰ ਸਕਦੀ ਹੈ ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :  ਸਿੱਖ ਭਾਈਚਾਰੇ ’ਚ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦੀ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼

ਕੋਈ ਸ਼ਿਕਾਇਤ ਨਹੀਂ ਮਿਲੀ, ਨਾ ਕੋਈ ਵੀਡੀਓ ਆਈ : ਡੀ. ਐੱਸ. ਪੀ.

ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਤੇ ਨਾ ਹੀ ਉਨ੍ਹਾਂ ਕੋਲ ਅਜਿਹੀ ਕੋਈ ਵੀਡੀਓ ਆਈ ਹੈ। ਸ਼ਿਕਾਇਤ ਤੇ ਵੀਡੀਓ ਮਿਲਣ ਤੋਂ ਬਾਅਦ ਹੀ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਵੀਡੀਓ ਕਿੱਥੇ ਸ਼ੂਟ ਕੀਤੀ ਗਈ ਸੀ ਤੇ ਸਾਰਾ ਮਾਮਲਾ ਕੀ ਹੈ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harnek Seechewal

Content Editor

Related News