ਪਿੰਡ ਤਲ੍ਹਣ ਦੇ ਮੁਸਲਿਮ ਵਿਅਕਤੀ ਤੇ ਉਸ ਦੀ ਭੈਣ ਨੂੰ ਕੀਤਾ ਗਿਆ ਕੁਆਰਿੰਟਾਈਨ
Thursday, Apr 02, 2020 - 05:49 PM (IST)
ਜਲੰਧਰ (ਏਜੰਸੀ) : ਦਿੱਲੀ ਦੇ ਨਿਜ਼ਾਮੂਦੀਨ 'ਚ ਹਿੱਸਾ ਲੈਣ ਦੀ ਸੰਭਾਵਨਾ ਦੇ ਵਿੱਚ ਅੱਜ ਜਲੰਧਰ ਦੇ ਤਲ੍ਹਣ ਪਿੰਡ ਦੇ ਇਕ ਮੁਸਲਿਮ ਵਿਅਕਤੀ ਅਤੇ ਉਸ ਦੀ ਭੈਣ ਸਮੇਤ ਕਈ ਕਰਮਚਾਰੀਆਂ ਨੂੰ ਘਰਾਂ 'ਚ ਕੁਆਰਿੰਟਾਈਨ ਕਰ ਦਿੱਤਾ ਗਿਆ ਹੈ। ਪਤਾਰਾ ਦੇ ਥਾਣਾ ਪ੍ਰਮੁੱਖ ਦਲਜੀਤ ਸਿੰਘ ਨੇ ਦੱਸਿਆ ਕਿ ਤਲ੍ਹਣ ਦੇ ਇਕ ਵਿਅਕਤੀ ਅਤੇ ਉਸ ਦੀ ਭੈਣ ਦੇ 'ਤਬਲੀਗੀ ਜਮਾਤ' 'ਚ ਹਿੱਸਾ ਲੈਣ ਦੀ ਸੂਚਨਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਕਰਨ 'ਤੇ ਵਿਅਕਤੀ ਨੇ ਦੱਸਿਆ ਕਿ ਉਹ ਇਕ ਆਨਲਾਈਨ ਸ਼ਾਪਿੰਗ ਕੰਪਨੀ ਦਾ ਕਰਮਚਾਰੀ ਹੈ ਅਤੇ ਕੰਪਨੀ ਦੀ ਬੈਠਕ 'ਚ ਹਿੱਸਾ ਲੈਣ ਲਈ ਉਹ ਆਪਣੀ ਭੈਣ ਨਾਲ ਮੁਜਫੱਰਨਗਰ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਿਤ ਜਾਂਚ ਅਧਿਕਾਰੀ ਨੇ ਅਹਿਤਿਆਤ ਦੇ ਤੌਰ 'ਤੇ ਦੋਹਾਂ ਨੂੰ ਕੁਆਰਿੰਟਾਈਨ ਕਰ ਦਿੱਤਾ ਹੈ। ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ 5-6 ਹੋਰ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੇ ਘਰਾਂ 'ਚ ਕੁਆਰਿੰਟਾਈਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ 'ਚ ਪੰਜਾਬ ਦੇ ਵੀ ਲਗਭਗ 9 ਲੋਕਾਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਦੱਸਣਯੋਗ ਹੈ ਕਿ ਦੱਖਣੀ-ਪੁਰਬੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ 'ਤਬਲੀਗੀ ਜਮਾਤ' ਦੇ ਮਰਕਜ਼ 'ਚ ਰਹਿਣ ਵਾਲੇ 9 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਤ ਹੋ ਗਈ ਹੈ, ਜਦੋਂਕਿ 24 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇੱਥੋਂ ਕੱਢੇ ਗਏ 334 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ 700 ਨੂੰ ਆਈਸੋਲੇਸ਼ਨ 'ਚ ਭੇਜਿਆ ਗਿਆ ਹੈ। ਤਕਰੀਬਨ 1500 ਤੋਂ 1700 ਲੋਕ ਮਰਕਜ਼ 'ਚ ਆਏ ਸਨ, ਜਦਕਿ 1033 ਲੋਕਾਂ ਨੂੰ ਇੱਥੋਂ ਕੱਢਿਆ ਗਿਆ ਹੈ। ਇਸ ਮਰਕਜ਼ ਮਸਜਿਦ 'ਚ ਮਾਰਚ ਦੇ ਅੱਧ ਵਿਚ ਇਕ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਅਤੇ ਇਹ ਦੇਸ਼ 'ਚ ਕੋਰੋਨਾ ਵਾਇਰਸ ਦੇ ਪਸਾਰ ਦਾ ਇਕ ਪ੍ਰਮੁੱਖ ਸਰੋਤ ਬਣ ਗਿਆ ਹੈ। ਪਿਛਲੇ ਇਕ ਮਹੀਨੇ ਦੌਰਾਨ ਵਿਦੇਸ਼ੀਆਂ ਸਣੇ ਘੱਟੋ-ਘੱਟ 8000 ਲੋਕਾਂ ਨੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਜਾਂ ਤਾਂ ਆਪਣੇ ਸਬੰਧਤ ਸਥਾਨਾਂ 'ਤੇ ਚਲੇ ਗਏ ਜਾਂ ਮੌਜੂਦਾ ਸਮੇਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਹੋਰ ਮਕਰਜ਼ਾਂ ਵਿਚ ਹਨ। ਇਸ ਤਰ੍ਹਾਂ ਨਾਲ ਇਨ੍ਹਾਂ ਦਾ ਉਨ੍ਹਾਂ ਸੂਬਿਆਂ ਵਿਚ ਕੁਝ ਪਾਜ਼ੇਟਿਵ ਮਾਮਲਿਆਂ ਨਾਲ ਵੀ ਸਬੰਧ ਹੈ।
ਨਿਜ਼ਾਮੂਦੀਨ ਮਰਕਜ਼ ਮਸਜਿਦ ਵਿਚ ਪਿਛਲੇ 2 ਦਿਨਾਂ ਦੌਰਾਨ ਦਿੱਲੀ ਪੁਲਸ ਨੂੰ ਮਿਲੇ 1830 ਵਿਅਕਤੀਆਂ ਵਿਚ 281 ਵਿਦੇਸ਼ੀ ਸ਼ਾਮਲ ਹਨ। ਸਰਕਾਰ ਇਨ੍ਹਾਂ ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਲਾ ਸਕਦੀ ਹੈ, ਜੋ ਟੂਰਿਸਟ ਵੀਜ਼ੇ 'ਤੇ ਆਉਣ ਦੇ ਬਾਵਜੂਦ ਤਬਲੀਗੀ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਹ ਵਿਦੇਸ਼ੀ ਨਾਗਰਿਕ ਮਲੇਸ਼ੀਆ ਅਤੇ ਥਾਈਲੈਂਡ ਸਮੇਤ 16 ਦੇਸ਼ਾਂ ਤੋਂ ਆਏ ਸਨ। ਵਿਦੇਸ਼ੀ ਨਾਗਰਿਕ ਕਿੰਨੀ ਵੱਡੀ ਗਿਣਤੀ ਵਿਚ ਤਬਲੀਗੀ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 21 ਮਾਰਚ ਨੂੰ ਮਰਕਜ਼ ਦੇ ਪੂਰੇ ਦੇਸ਼ ਦੇ ਵੱਖ-ਵੱਖ ਮਰਕਜ਼ ਵਿਚ 824 ਵਿਦੇਸ਼ੀ ਮੌਜੂਦ ਸਨ। ਇਸੇ ਦਰਮਿਆਨ ਦਿੱਲੀ ਪੁਲਸ ਕਮਿਸ਼ਨਰ ਦੇ ਅਨੁਸਾਰ ਤਬਲੀਗੀ ਜਮਾਤ ਦੇ ਮੌਲਾਨਾ ਸਾਦ ਅਤੇ ਹੋਰਨਾਂ ਖਿਲਾਫ ਮੰਗਲਵਾਰ ਨੂੰ ਮਹਾਮਾਰੀ ਕਾਨੂੰਨ 1897 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ ► ਨਿਰਮਲ ਸਿੰਘ ਦੇ ਅਕਾਲ ਚਲਾਣੇ 'ਤੇ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ