ਪੈਸੇ ਲੈ ਕੇ ਕਣਕ ਨਾ ਦੇਣ ''ਤੇ ਮਾਮਲਾ ਦਰਜ

Monday, Apr 02, 2018 - 06:49 AM (IST)

ਪੈਸੇ ਲੈ ਕੇ ਕਣਕ ਨਾ ਦੇਣ ''ਤੇ ਮਾਮਲਾ ਦਰਜ

ਤਰਨਤਾਰਨ,   (ਰਾਜੂ)-  ਥਾਣਾ ਖਾਲੜਾ ਦੀ ਪੁਲਸ ਵੱਲੋਂ ਪੈਸੇ ਲੈ ਕੇ ਕਣਕ ਦੀ ਲਿਫਟਿੰਗ ਨਾ ਕਰਵਾਉਣ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਨਸਪ ਦੇ ਮੈਨੇਜਰ ਚਰਨਜੀਤ ਸਿੰਘ ਨੇ ਐੱਸ. ਐੱਸ. ਪੀ. ਨੂੰ ਦਰਖਾਸਤ ਦਿੱਤੀ ਕਿ ਹਰੀਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਖਾਲੜਾ ਨੇ ਪਨਸਪ ਕੋਲੋਂ 705 ਕੁਇੰਟਲ ਕਣਕ ਦੇ ਪੈਸੇ ਲੈ ਲਏ ਪਰ ਪਨਸਪ ਮਹਿਕਮੇ ਨੂੰ ਕਣਕ ਨਹੀਂ ਚੁਕਾਈ, ਜਿਸ ਦੀ ਤਫਤੀਸ਼ ਐੱਸ. ਐੱਸ. ਪੀ. ਨੇ ਡੀ. ਐੱਸ. ਪੀ. ਡੀ. ਅਸ਼ਵਨੀ ਕੁਮਾਰ ਨੂੰ ਸੌਂਪ ਦਿੱਤੀ। ਤਫਤੀਸ਼ ਤੋਂ ਬਾਅਦ ਐੱਸ. ਐੱਸ. ਪੀ. ਨੇ ਹਰੀਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।


Related News