ਪਾਕਿ ਪੱਤਰਕਾਰ ਜ਼ੀਨਤ ਸ਼ਾਹਿਜ਼ਾਦੀ ਦੇ ਕੇਸ ਤੋਂ ਲਓ ਸਬਕ

10/23/2017 4:49:26 AM

ਅੰਮ੍ਰਿਤਸਰ, (ਨੀਰਜ)- ਇੰਟਰਨੈੱਟ ਦੇ ਚੰਗੇ ਅਸਰ ਦੇ ਨਾਲ-ਨਾਲ ਭੈੜੇ ਪ੍ਰਭਾਵ ਜਿਵੇਂ ਕੁੱਝ ਲੋਕ ਫੇਸਬੁਕ ਤੇ ਵਟਸਐਪ ਦੇ ਗੁਲਾਮ ਬਣ ਕੇ ਰਹਿ ਗਏ ਹਨ ਅਜਿਹੇ ਨੌਜਵਾਨਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਆਪਣੇ ਜਾਲ ਵਿਚ ਫਸਾ ਰਹੀ ਹੈ ਤੇ ਆਪਣੇ ਮਹਿਲਾ ਜਾਸੂਸਾਂ ਰਾਹੀਂ ਭਾਰਤੀ ਨੌਜਵਾਨਾਂ ਤੋਂ ਜਾਣਕਾਰੀਆਂ ਹਾਸਲ ਕਰ ਰਹੀ ਹੈ। ਮੁੰਬਈ ਨਿਵਾਸੀ ਭਾਰਤੀ ਕੈਦੀ ਇੰਜੀਨੀਅਰ ਹਾਮਿਦ ਅੰਸਾਰੀ ਦਾ ਕੇਸ ਵੀ ਕੁਝ ਇਸੇ ਤਰ੍ਹਾਂ ਮਿਲਦਾ-ਜੁਲਦਾ ਹੈ ਜੋ ਫੇਸਬੁਕ 'ਤੇ ਇਕ ਪਾਕਿਸਤਾਨੀ ਲੜਕੀ ਨਾਲ ਪਿਆਰ ਕਰ ਬੈਠਾ ਤੇ ਅਫਗਾਨਿਸਤਾਨ ਦਾ ਬਾਰਡਰ ਕ੍ਰਾਸ ਕਰ ਕੇ ਪਾਕਿਸਤਾਨ ਪਹੁੰਚ ਗਿਆ ਪਰ ਕੁੜੀ ਵਜੋਂ ਉਸ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਅਧਿਕਾਰੀ ਮਿਲੇ ਤੇ ਹਾਮਿਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਮਿਦ ਦਾ ਕੇਸ ਉਨ੍ਹਾਂ ਲੋਕਾਂ ਲਈ ਇਕ ਚੰਗਾ ਸਬਕ ਹੈ, ਜੋ ਰਾਤ-ਦਿਨ ਫੇਸਬੁਕ ਤੇ ਵਟਸਐਪ ਉੱਤੇ ਚੈਟਿੰਗ 'ਚ ਰੁੱਝੇ ਰਹਿੰਦੇ ਹਨ। ਇਸ ਲਈ ਸਾਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। 
ਜ਼ੀਨਤ ਨੂੰ ਭਾਰਤੀ ਕੈਦੀ ਦੀ ਮਦਦ ਕਰਨੀ ਪਈ ਮਹਿੰਗੀ

PunjabKesari
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਭਾਰਤੀ ਕੈਦੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਕੀ ਹਾਲ ਕਰਦੀ ਹੈ, ਇਸ ਦਾ ਜ਼ਿੰਦਾ ਸਬੂਤ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦਾ ਕੇਸ ਹੈ। ਪਾਕਿਸਤਾਨੀ ਲੜਕੀ ਦੇ ਪਿਆਰ ਦੇ ਚੱਕਰ ਵਿਚ ਅਫਗਾਨਿਸਤਾਨ ਬਾਰਡਰ ਰਾਹੀਂ ਗ਼ੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ ਜਾਣ ਵਾਲੇ ਮੁੰਬਈ ਨਿਵਾਸੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਦਦ ਕਰਨ ਵਾਲੀ ਪਾਕਿਸਤਾਨੀ ਮਹਿਲਾ ਪੱਤਰਕਾਰ ਦੋ ਸਾਲ ਤੋਂ ਲਾਪਤਾ ਹੋਣ ਦੇ ਬਾਅਦ ਜ਼ਿੰਦਾ ਮਿਲੀ ਹੈ, ਜਿਸ ਨਾਲ ਉਸ ਦੇ ਘਰ ਵਾਲਿਆਂ 'ਚ ਖੁਸ਼ੀ ਦਾ ਮਾਹੌਲ ਹੈ। ਇਕ ਬੇਗੁਨਾਹ ਭਾਰਤੀ ਕੈਦੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਦਦ ਕਰਨਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਦੋ ਸਾਲ ਤੱਕ ਕਿਡਨੈਪ ਕਰ ਕੇ ਰੱਖਿਆ ਗਿਆ। ਇੰਨਾ ਹੀ ਨਹੀਂ ਜ਼ੀਨਤ ਦੇ ਛੋਟੇ ਭਰਾ ਨੇ ਵੀ ਇਸ ਦੌਰਾਨ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਤੇ ਉਸ ਦਾ ਸਾਰਾ ਪਰਿਵਾਰ ਦੁੱਖਾਂ ਦੇ ਪਹਾੜ ਹੇਠਾਂ ਆ ਗਿਆ।  
2 ਸਾਲ ਤਕ ਕਿਥੇ ਰੱਖੀ ਸੀ ਜ਼ੀਨਤ
ਪਾਕਿਸਤਾਨੀ ਖੁਫੀਆ ਏਜੰਸੀ ਨੇ ਜਾਸੂਸ ਹੋਣ ਦਾ ਦਾਅਵਾ ਕੀਤਾ ਅਤੇ ਕਈ ਮਹੀਨਿਆਂ ਤੱਕ ਥਰਡ ਡਿਗਰੀ ਵੀ ਦਿੱਤੀ ਪਰ ਉਹ ਨਹੀਂ ਟੁੱਟਿਆ ਜਦੋਂ ਹਾਮਿਦ ਦੇ ਮਾਤਾ-ਪਿਤਾ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਰਤ ਸਰਕਾਰ ਦੇ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਹੋਰ ਵੱਡੇ ਨੇਤਾਵਾਂ ਤੱਕ ਪਹੁੰਚ ਕੀਤੀ ਪਰ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਨੇ ਹਾਮਿਦ ਦੀ ਮਦਦ ਕਰਨ ਲਈ ਪਹਿਲ ਕੀਤੀ ਤੇ ਉਸ ਦਾ ਕੇਸ ਮਨੁੱਖੀ ਅਧਿਕਾਰ ਕਮਿਸ਼ਨ ਪਾਕਿਸਤਾਨ ਵਿਚ ਦਰਜ ਕਰ ਦਿੱਤਾ, ਇਸ ਦੇ ਇਲਾਵਾ ਪਾਕਿਸਤਾਨੀ ਹਾਈਕੋਰਟ ਵਿਚ ਵੀ ਕੇਸ ਦਰਜ ਕਰ ਦਿੱਤਾ ਗਿਆ, ਜਿਸ ਦੇ ਕੁੱਝ ਮਹੀਨੇ ਬਾਅਦ ਉਸ ਨੂੰ ਰਹੱਸਮਈ ਹਾਲਤ 'ਚ ਗਾਇਬ ਕਰ ਦਿੱਤਾ ਗਿਆ। ਜ਼ੀਨਤ ਦੀ ਭਾਲ ਲਈ ਜਦੋਂ ਮੀਡੀਆ 'ਚ ਆਵਾਜ਼ ਉਠੀ ਤਾਂ ਹੁਣ ਅਫਗਾਨਿਸਤਾਨ ਬਾਰਡਰ ਤੋਂ ਉਸ ਦੇ ਜ਼ਿੰਦਾ ਹੋਣ ਦੇ ਸਬੂਤ ਮਿਲੇ ਹਨ। ਆਖ਼ਿਰਕਾਰ ਦੋ ਸਾਲ ਤੱਕ ਉਸ ਨੂੰ ਕਿੱਥੇ ਰੱਖਿਆ ਗਿਆ ਤੇ ਉਸ ਦੇ ਨਾਲ ਕੀ ਕੀਤਾ ਗਿਆ? ਇਸ ਦੀ ਜਾਣਕਾਰੀ ਹੁਣ ਤੱਕ ਜਨਤਕ ਨਹੀਂ ਕੀਤੀ ਗਈ ਹੈ। 
ਸਰਬਜੀਤ ਦੀ ਮਦਦ ਕਰਨ ਵਾਲੇ ਵਕੀਲ ਅਵੈਸ਼ ਸ਼ੇਖ ਨੂੰ ਵੀ ਛੱਡਣਾ ਪਿਆ ਸੀ ਪਾਕਿਸਤਾਨ 
ਅੰਮ੍ਰਿਤਸਰ : ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਕਈ ਸਾਲਾਂ ਤੱਕ ਸਜ਼ਾ ਕੱਟਣ ਵਾਲੇ ਤੇ ਕੋਟ ਲਖਪਤ ਜੇਲ ਵਿਚ ਹੀ ਕਤਲ ਹੋਣ ਵਾਲੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜਨ ਵਾਲੇ ਪਾਕਿਸਤਾਨੀ ਵਕੀਲ ਤੇ ਮਨੁੱਖੀ ਅਧਿਕਾਰ ਕਰਮਚਾਰੀ ਅਵੈਸ਼ ਸ਼ੇਖ ਨੂੰ ਵੀ ਸਰਬਜੀਤ ਸਿੰਘ ਦੀ ਹੱਤਿਆ ਦੇ ਬਾਅਦ ਪਾਕਿਸਤਾਨ ਛੱਡਣਾ ਪਿਆ ਸੀ। ਅਵੈਸ਼ ਸ਼ੇਖ ਪਾਕਿਸਤਾਨ ਦਾ ਉਹ ਵਕੀਲ ਸੀ, ਜਿਸ ਨੇ ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਅਪੀਲ 'ਤੇ ਸਰਬਜੀਤ ਦਾ ਕੇਸ ਲੜਿਆ ਤੇ ਸਰਬਜੀਤ ਦੀ ਰਿਹਾਈ ਲਈ ਸਖਤ ਸੰਘਰਸ਼ ਕੀਤਾ ਪਰ ਪਾਕਿਸਤਾਨੀ ਕੱਟੜਪੰਥੀ ਸੰਗਠਨਾਂ ਨੇ ਉਸ ਨੂੰ ਵੀ ਜਿਊਣ ਨਹੀਂ ਦਿੱਤਾ ਅਤੇ ਕਈ ਵਾਰ ਉਸ ਉੱਤੇ ਜਾਨਲੇਵਾ ਹਮਲਾ ਵੀ ਕੀਤਾ।  ਆਖ਼ਿਰਕਾਰ ਜਦੋਂ ਲਾਹੌਰ ਦੀ ਕੋਟ ਲਖਪਤ ਜੇਲ 'ਚ ਸਰਬਜੀਤ ਦੀ ਹੱਤਿਆ ਕਰ ਦਿੱਤੀ ਗਈ ਤਾਂ ਅਵੈਸ਼ ਸ਼ੇਖ ਨੂੰ ਵੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਕੇ ਵਿਦੇਸ਼ ਜਾਣਾ ਪਿਆ। 


Related News