ਗੁਰਦੁਆਰੇ ਮੱਥਾ ਟੇਕ ਕੇ ਆ ਰਹੀ ਅੌਰਤ ਦਾ ਪਰਸ ਖੋਹਿਆ

Tuesday, Jun 12, 2018 - 06:07 AM (IST)

ਗੁਰਦੁਆਰੇ ਮੱਥਾ ਟੇਕ ਕੇ ਆ ਰਹੀ ਅੌਰਤ ਦਾ ਪਰਸ ਖੋਹਿਆ

 ਅੰਮ੍ਰਿਤਸਰ, (ਅਰੁਣ)- ਪਤੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਆ ਰਹੀ ਅੌਰਤ ਹੱਥੋਂ ਦੋ ਅਣਪਛਾਤੇ ਝੱਪਟਮਾਰਾਂ ਨੇ ਉਸ ਦਾ ਪਰਸ ਖੋਹ ਲਿਆ। ਰਾਮ ਤਲਾਈ ਚੌਕ ਨੇਡ਼ੇ ਵਾਪਰੀ ਇਸ ਘਟਨਾ ਸਬੰਧੀ ਡਾ. ਅਵਦੇਸ਼ ਗੁਪਤਾ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ ਦਾ ਪਰਸ ਜਿਸ ਵਿਚ 1 ਲੱਖ 12 ਹਜ਼ਾਰ ਰੁਪਏ ਨਕਦ, ਦੋ ਮੋਬਾਇਲ, ਟੈਬ, 3 ਅਾਧਾਰ ਕਾਰਡ, ਪੈਨ ਅਤੇ ਅਧਾਰ ਕਾਰਡ ਸੀ ਖੋਹ ਕੇ ਦੌਡ਼ੇ ਅਣਪਛਾਤੇ ਲੁਟੇਰਿਆਂ ਖਿਲਾਫ ਥਾਣਾ ਰਾਮਬਾਗ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ।  ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਜਾਨਵੀ ਨੇ ਆਪਣੀ ਸ਼ਿਕਾਇਤ ’ਚ ਪੁਲਸ ਨੂੰ ਦੱਸਿਆ ਕਿ ਉਹ ਸਹੇਲੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਪੈਦਲ ਆਉਣ ਮੌਕੇ ਚਿੱਟਾ ਗੁੰਬਦ ਰਾਮਬਾਗ ਨੇਡ਼ੇ ਆਏ ਦੋ ਆਟੋ ਸਵਾਰ  ਉਸ ਦਾ ਪਰਸ ਜਿਸ ਵਿਚ ਉਸ ਦਾ ਮੋਬਾਇਲ ਫੋਨ ਅਤੇ 9 ਹਜ਼ਾਰ ਰੁਪਏ ਨਕਦ ਸਨ, ਖੋਹ ਕੇ ਲੈ ਗਏ । ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ। 


Related News