ਕਿਵੇਂ ਹੋਵੇਗਾ ਇਲਾਜ, ਜਦ ਮਰੀਜ਼ਾਂ ਨੂੰ ਹੱਥ ਲਗਾਉਣ ਤੋਂ ਡਰਦੇ ਨੇ ਡਾਕਟਰ

Saturday, Feb 02, 2019 - 02:00 PM (IST)

ਕਿਵੇਂ ਹੋਵੇਗਾ ਇਲਾਜ, ਜਦ ਮਰੀਜ਼ਾਂ ਨੂੰ ਹੱਥ ਲਗਾਉਣ ਤੋਂ ਡਰਦੇ ਨੇ ਡਾਕਟਰ

ਜਲੰਧਰ— ਜਲੰਧਰ 'ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਸਪਤਾਲਾਂ 'ਚ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਪਰੇਸ਼ਾਨੀਆਂ ਵੀ ਵੱਧਦੀਆਂ ਜਾ ਰਹੀਆਂ ਹਨ ਪਰ ਸ਼ਾਇਦ ਸਿਹਤ ਵਿਭਾਗ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਲੰਧਰ ਦੇ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ ਦਾ ਬੁਰਾ ਹਾਲ ਹੈ। 
ਮਰੀਜ਼ਾਂ ਦੇ ਪਰਿਵਾਰਾਂ ਦਾ ਦੋਸ਼ ਹੈ ਕਿ ਹਸਪਤਾਲ 'ਚ ਉਨ੍ਹਾਂ ਦੀ ਕੋਈ ਦੇਖਭਾਲ ਨਹੀਂ ਹੋ ਰਹੀ ਨਾ ਤਾਂ ਮਾਸਕ ਮਿਲ ਰਹੇ ਹਨ ਅਤੇ ਨਾ ਦਸਤਾਨੇ। ਵਾਰਡ 'ਚ ਗੰਦਗੀ ਦਾ ਆਲਮ ਹੈ। 
ਉਥੇ ਹੀ ਮਰੀਜ਼ਾਂ ਦਾ ਕਹਿਣਾ ਹੈ ਕਿ ਡਾਕਟਰ ਉਨ੍ਹਾਂ ਨੂੰ ਹੱਥ ਲਗਾਉਣ ਤੋਂ ਵੀ ਕਤਰਾਉਂਦੇ ਹਨ। ਕਈ-ਕਈ ਘੰਟਿਆਂ ਤੱਕ ਕੋਈ ਨਰਸ ਤੱਕ ਹਾਲ ਪੁੱਛਣ ਨਹੀਂ ਆਉਂਦੀ। ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਰੀਜ਼ਾਂ ਨੂੰ ਹਰ ਸਹੂਲਤ ਮਿਲ ਰਹੀ ਹੈ। ਜਿੱਥੋਂ ਤੱਕ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦਾ ਸਵਾਲ ਹੈ ਕਿ ਉਨ੍ਹਾਂ ਨੂੰ ਗਲਵਜ਼ ਦੀ ਲੋੜ ਨਹੀਂ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਸਿਵਲ ਹਸਪਤਾਲ ਜਲੰਧਰ 'ਚ ਸਵਾਈਨ ਫਲੂ ਦੇ 4 ਪਾਜ਼ੀਟਿਵ ਮਰੀਜ਼ ਦਾਖਲ ਹਨ।


author

shivani attri

Content Editor

Related News