ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲ

07/12/2018 12:02:35 AM

 ਬਟਾਲਾ,  (ਬੇਰੀ)-  ਅੱਜ ਦੇਰ ਸ਼ਾਮ ਏ. ਡੀ. ਸੀ. ਦੀ ਅਗਵਾਈ ਹੇਠ ਡੀ. ਐੱਚ. ਓ. ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਦਿਆਂ ਦੁਕਾਨਾਂ ਤੋਂ ਸੈਂਪਲ ਭਰੇ ਹਨ। 
ਬਟਾਲਾ ਸਥਿਤ ਮਠਿਆਈ ਵਾਲੀਆਂ ਦੁਕਾਨਾਂ ’ਤੇ ਏ. ਡੀ. ਸੀ. ਵਿਜੈ ਕੁਮਾਰ ਸਿਆਲ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਰਮਨ ਕੌਸ਼ਲ, ਡੀ. ਐੱਚ. ਓ. ਸੁਧੀਰ ਕੁਮਾਰ ਸਮੇਤ ਸਿਹਤ ਵਿਭਾਗ ਦੀ ਟੀਮ ਨੇ ਨਗਰ ਕੌਂਸਲ ਬਟਾਲਾ ਦੇ ਮੁਲਾਜ਼ਮਾਂ ਨੂੰ ਨਾਲ ਲੈਂਦਿਆਂ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ’ਤੇ ਚੈਕਿੰਗ ਮੁਹਿੰਮ ਚਲਾਈ, ਜਿਸਦੇ ਚਲਦਿਆਂ ਟੀਮ ਵੱਲੋਂ ਡੀਲਕਸ ਸਵੀਟਸ, ਨਈਅਰ ਸਵੀਟਸ ਲੱਕਡ਼ ਮੰਡੀ ਅਤੇ ਹੋਰ ਮਠਿਆਈ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਅਤੇ ਸੈਂਪਲ ਭਰੇ। ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਇਕ ਮਠਿਆਈ ਵਾਲੇ ਦੀ ਦੁਕਾਨ ’ਤੇ ਮਠਿਆਈ ਅਤੇ ਚਾਸ਼ਨੀ ਵਿਚ ਮੱਖੀ ਪਾਈ, ਜਿਸਨੂੰ ਦੇਖ ਕੇ ਏ. ਡੀ. ਸੀ. ਸਿਆਲ ਭਡ਼ਕ ਉੱਠੇ ਤੇ ਦੁਕਾਨਦਾਰਾਂ ਨੂੰ ਤਾਡ਼ਨਾ ਕੀਤੀ। 
 ®ਇਸ ਸਬੰਧੀ ਏ. ਡੀ. ਸੀ. ਗੁਰਦਾਸਪੁਰ ਵਿਜੈ ਕੁਮਾਰ ਸਿਆਲ ਨੇ ਦੱਸਿਆ ਕਿ ਅੱਜ ਜਿਨ੍ਹਾਂ ਦੁਕਾਨਾਂ ’ਤੇ ਰੇਡ ਕੀਤੀ ਗਈ ਹੈ, ਉਨ੍ਹਾਂ ਵਿਚੋਂ ਡੀਲਕਸ ਸਵੀਟਸ ਦੇ ਕੋਲ ਐੱਫ. ਐੱਸ. ਐੱਸ. ਏ. ਆਈ. ਦਾ ਲਾਈਸੈਂਸ ਪਾਇਆ ਗਿਆ ਹੈ ਜਦਕਿ ਨਈਅਰ ਸਵੀਟਸ ਨੇ ਹੁਣੇ ਆਪਣਾ ਲਾਈਸੈਂਸ ਨਹੀਂ ਦਿਖਾਇਆ ਗਿਆ ਹੈ ਅਤੇ ਸਵੇਰੇ ਡੀ. ਸੀ. ਦਫਤਰ ਵਿਖੇ ਇਨ੍ਹਾਂ ਲਾਇਸੈਂਸਾਂ ਸਮੇਤ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਕਤ ਦੋਵਾਂ ਨੂੰ ਦੋ-ਦੋ ਸੈਂਪਲ ਭਰੇ ਗਏ ਹਨ ਅਤੇ ਉਕਤ ਸੈਂਪਲਾਂ ਦੀ ਜੋ ਰਿਪੋਰਟ ਆਵੇਗੀ, ਉਸਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।  ®ਇਸ ਸਬੰਧੀ ਨਈਅਰ ਸਵੀਟਸ ਦੇ ਮਾਲਕ ਰਾਜਨ ਨਈਅਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਨਗਰ ਕੌਂਸਲ ਦਾ ਲਾਈਸੈਂਸ ਹੈ ਅਤੇ ਆਈ. ਐੱਸ. ਓ. ਵੀ ਉਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ। ਉਹ ਸਵੇਰੇ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਉਕਤ ਸਾਰੇ ਦਸਤਾਵੇਜ਼ ਪੇਸ਼ ਕਰ ਦੇਣਗੇ। 
 


Related News