ਹਾਰਪ ਫਾਰਮਰ ਦੀ ਤਸਵੀਰ ਸਾਂਝੀ ਕਰਕੇ ਸਵਰਾ ਭਾਸਕਰ ਨੇ ਉਡਾਇਆ ਭਾਜਪਾ ਦਾ ਮਜ਼ਾਕ
Thursday, Dec 24, 2020 - 11:06 AM (IST)
ਮੁੰਬਈ (ਬਿਊਰੋ) - ਬੀਜੇਪੀ ਨੇ ਪ੍ਰਸਿੱਧ ਅਦਾਕਾਰ ਤੇ ਮਾਡਲ ਹਾਰਪ ਫਾਰਮਰ ਦੀ ਤਸਵੀਰ ਆਪਣੇ ਇਸ਼ਤਿਹਾਰ ਵਿਚ ਵਰਤ ਕੇ ਨਵਾਂ ਵਿਵਾਦ ਛੇੜ ਲਿਆ ਹੈ। ਇਸ ਮੁੱਦੇ ਨੂੰ ਲੈ ਕੇ ਹਰ ਪਾਸੇ ਭਾਜਪਾ ਦੀ ਫਜ਼ੀਹਤ ਹੋ ਰਹੀ ਹੈ। ਇਸ ਮੁੱਦੇ 'ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵੀਟ ਕਰਕੇ ਭਾਜਪਾ ਦੀ ਖੂਬ ਖਿੱਲੀ ਉਡਾਈ ਹੈ। ਉਸ ਨੇ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ 'ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਹੈ! ਜਿਸ ਕਿਸਾਨ ਦੀ ਤਸਵੀਰ ਬੀਜੇਪੀ ਨੇ ਵਿਗਿਆਪਨ ਵਿਚ ਲਗਾਈ ਹੈ, ਉਹ ਸਿੰਘੂ ਬਾਰਡਰ 'ਤੇ ਮੌਜੂਦ ਹੈ, ਹੁਣ ਪੋਸਟਰ ਬੁਆਏ ਲੀਗਲ ਨੋਟਿਸ ਭੇਜਣ ਦੀ ਤਿਆਰੀ ਵਿਚ।'
ਦੱਸ ਦਈਏ ਕਿ ਭਾਜਪਾ ਦੀ ਪੰਜਾਬ ਇਕਾਈ ਨੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਪੋਸਟ ਪਾਈ। ਇਸ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ, ਅਦਾਕਾਰ ਅਤੇ ਮਾਡਲ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹਾਰਪ ਫਾਰਮਰ ਨੇ ਆਪਣਾ ਪ੍ਰਤੀਕਰਮ ਦਿੱਤਾ ਸੀ। ਹਾਰਪ ਫਾਰਮਰ ਨੇ ਕਿਹਾ ਕਿ 'ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਹੁਣ ਉਹ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰ ਰਿਹਾ ਹੈ।'
ਹਰਪ ਨੇ ਲੀਗਲ ਨੋਟਿਸ ਕੀਤਾ
ਬੀਜੇਪੀ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਰਪ ਦੀ ਤਸਵੀਰ ਅਪਲੋਡ ਕੀਤੀ, ਜਿਸ 'ਚ ਐੱਮ. ਐੱਸ. ਪੀ. ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ। ਇਸ ਪੂਰੇ ਮਾਮਲੇ ਨੂੰ ਵੇਖਦਿਆਂ ਹਾਰਪ ਨੇ ਇਸ 'ਤੇ ਲੀਗਲ ਐਕਸ਼ਨ ਲਿਆ। ਉਨ੍ਹਾਂ ਨੇ ਭਾਪਜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਰੇ ਤੋਂ ਮੁਆਫ਼ੀ ਮੰਗਣ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਾਫ਼ੀ ਗੱਲਾਂ ਬੀਜੇਪੀ ਨੂੰ ਆਖੀਆਂ ਹਨ।
ਹਾਰਪ ਫਾਰਮਰ ਨੇ ਭਾਜਪਾ 'ਤੇ ਲਾਏ ਦੋਸ਼
ਨੌਜਵਾਨ ਕਿਸਾਨ ਹਾਰਪ ਫਾਰਮਰ ਦਾ ਕਹਿਣਾ ਹੈ ਕਿ ਭਾਜਪਾ ਨੇ ਬਿਨਾਂ ਪੁੱਛੇ ਉਨ੍ਹਾਂ ਦੀ ਤਸਵੀਰ ਨੂੰ ਪ੍ਰਚਾਰ ਲਈ ਇਸਤੇਮਾਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੇ ਦੋਸਤਾਂ ਨਾਲ ਸਿੰਘੂ ਸਰਹੱਦ 'ਤੇ ਧਰਨਾ ਦੇ ਰਿਹਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ 'ਚ ਭਾਜਪਾ ਅਤੇ ਇਸ ਦੇ ਨੇਤਾਵਾਂ 'ਚ ਭਾਰੀ ਰੋਸ ਹੈ। ਕਿਸਾਨ ਆਗੂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ ਅਤੇ ਭਾਜਪਾ ਦੇ ਨੇਤਾਵਾਂ ਤੇ ਪੰਜਾਬ ਦੇ ਮੰਤਰੀਆਂ ਨੂੰ ਘੇਰ ਰਹੇ ਹਨ।
ਜੇਕਰ ਤੁਸੀਂ ਇਸ ਤਸਵੀਰ ਨੂੰ ਚੋਰੀ ਕਰੋਗੇ ਤਾਂ
— Harp Farmer (@harpfarmer) December 24, 2020
ਤੁਹਾਨੂੰ ਪਾਪ ਲੱਗੂ ਨਹੀਂ ਯਕੀਨ ਤਾਂ ਭਾਜਪਾ ਆਲਿਆਂ ਨੂੰ ਪੁੱਛੋ 🤓#KhattarYogiKisaanVirodhi pic.twitter.com/naNbmkK8oD
ਭਾਜਪਾ ਨੇ ਚੋਣ ਪ੍ਰਚਾਰ ਲਈ ਹਰਪ ਦੀ ਤਸਵੀਰ ਕੀਤੀ ਸਾਂਝੀ
ਕਿਸਾਨਾਂ ਦੇ ਵੱਧਦੇ ਗੁੱਸੇ ਨੂੰ ਦੇਖਦਿਆਂ ਕੇਂਦਰੀ ਅਤੇ ਸਥਾਨਕ ਪੱਧਰ 'ਤੇ ਭਾਜਪਾ ਆਗੂ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਯਕੀਨ ਦਿਵਾਉਣ 'ਚ ਲੱਗੇ ਹੋਏ ਹਨ। ਹਾਲ ਹੀ 'ਚ ਭਾਜਪਾ ਦੀ ਪੰਜਾਬ ਇਕਾਈ ਨੇ ਭਾਜਪਾ ਦੇ ਅਧਿਕਾਰਤ ਪੇਜ ਅਤੇ ਟਵਿੱਟਰ ਅਕਾਊਂਟ 'ਤੇ ਇਕ ਪ੍ਰਗਤੀਸ਼ੀਲ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਸੀ। ਪੋਸਟ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ (ਹਾਰਪ ਫਾਰਮਰ) ਨੇ ਸਿੰਘੂ ਬਾਰਡਰ 'ਤੇ ਧਰਨੇ ਦੌਰਾਨ ਭਾਜਪਾ ਦੀ ਪੋਸਟ ਨੂੰ ਖਾਰਿਜ ਕਰ ਦਿੱਤਾ। ਉਹ ਕਹਿੰਦਾ ਹੈ ਕਿ ਇਹ ਪੋਸਟ ਗਲਤ ਹੈ ਅਤੇ ਭਾਜਪਾ ਨੇ ਬਿਨਾਂ ਪੁੱਛੇ ਮੇਰੀ ਤਸਵੀਰ ਦੀ ਵਰਤੋਂ ਕੀਤੀ।
ਪੰਜਾਬ 'ਚ ਹੁਣ ਭਾਜਪਾ ਆਪਣੀ ਭਰੋਸੇਯੋਗਤਾ ਬਚਾਉਣ ਲਈ ਝੂਠ ਦਾ ਸਹਾਰਾ ਲੈ ਰਹੀ ਹੈ। ਪ੍ਰੇਸ਼ਾਨ ਹੋਏ ਕਿਸਾਨਾਂ ਦੀ ਤਸਵੀਰ ਨੂੰ ਅਗਾਂਹਵਧੂ ਕਿਸਾਨਾਂ ਵਜੋਂ ਦਰਸਾਉਂਦਿਆਂ, ਉਹ ਲੋਕਾਂ ਦੀ ਹਮਦਰਦੀ ਵਧਾਉਣਾ ਚਾਹੁੰਦੀ ਹੈ ਪਰ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆਉਣ ਵਾਲੀ ਪਾਰਟੀ ਨੂੰ ਬੇਨਕਾਬ ਕਰਕੇ ਰਹਿਣਗੇ।
Born Farmer, Lost in Film Fair
— Harp Farmer (@harpfarmer) December 22, 2020
and I always Stand with My Farmers ~ #SupportFarmers #ModiAgainstFarmers pic.twitter.com/w3yCXEt75X
ਅੰਦੋਲਨ 'ਚ ਡਟੇ ਹਰਪ੍ਰੀਤ ਸਿੰਘ ਦੇ ਦੋਸਤ ਨੇ ਦੱਸੀ ਪੂਰੀ ਕਹਾਣੀ
ਅੰਦੋਲਨ 'ਚ ਡਟੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੂੰ ਇਕ ਦੋਸਤ ਦਾ ਸੁਨੇਹਾ ਮਿਲਿਆ ਕਿ ਭਾਜਪਾ ਨੇ ਚੋਣ ਪ੍ਰਚਾਰ ਲਈ ਤੁਹਾਡੀ ਤਸਵੀਰ ਸਾਂਝੀ ਕੀਤੀ ਹੈ। ਖੁਸ਼ਹਾਲ ਕਿਸਾਨ ਵਜੋਂ ਦਿਖਾਇਆ ਗਿਆ। ਭਾਜਪਾ ਦੀ ਇਹ ਕਾਰਵਾਈ ਉਚਿਤ ਨਹੀਂ ਹੈ। ਮੈਂ ਖ਼ੁਦ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧੀ ਹਾਂ। ਮੈਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।