ਕਮਿਸ਼ਨਰ ਨੇ ਬਦਲਿਆ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਦਾ ਸਟਾਫ
Saturday, Nov 02, 2019 - 12:44 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਕੇ. ਪੀ. ਬਰਾੜ ਵਲੋਂ ਸ਼ੁੱਕਰਵਾਰ ਨੂੰ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਦਾ ਸਟਾਫ ਬਦਲ ਦਿੱਤਾ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਵਲੋਂ ਸੁਵਿਧਾ ਸੈਂਟਰ 'ਤੇ ਕੰਮ ਕਰਵਾਉਣ ਲਈ ਆਊਟ ਸੋਰਸਿੰਗ ਕੰਪਨੀ ਰਾਹੀਂ ਡਾਟਾ ਐਂਟਰੀ ਆਪ੍ਰੇਟਰ ਰੱਖੇ ਹੋਏ ਹਨ।
ਇਨ੍ਹਾਂ 'ਚ ਕਈ ਮੁਲਾਜ਼ਮ ਲੰਬੇ ਸਮੇਂ ਤੋਂ ਇਕ ਹੀ ਸੀਟ ਜਾਂ ਜ਼ੋਨ 'ਚ ਕਬਜ਼ਾ ਕਰ ਕੇ ਬੈਠੇ ਹੋਏ ਹਨ, ਜਿਨ੍ਹਾਂ ਤੋਂ ਕਈਆਂ ਖਿਲਾਫ ਲੋਕਾਂ ਨਾਲ ਦੁਰਵਿਵਹਾਰ ਜਾਂ ਏਜੰਟਾਂ ਦੇ ਨਾਲ ਮਿਲੀਭੁਗਤ ਕਾਰਨ ਭ੍ਰਿਸ਼ਟਾਚਾਰ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਕਮਿਸ਼ਨਰ ਵਲੋਂ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰ ਦੇ ਸਟਾਫ ਨੂੰ ਆਪਸ 'ਚ ਬਦਲਣ ਦਾ ਆਰਡਰ ਜਾਰੀ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਡਾਟਾ ਐਂਟਰੀ ਆਪ੍ਰੇਟਰਾਂ ਤੋਂ ਇਲਾਵਾ ਸੁਪਰਵਾਈਜ਼ਰਾਂ ਦੇ ਨਾਂ ਵੀ ਸ਼ਾਮਲ ਹਨ।