ਮਾਈਨਿੰਗ ਨੇ ਖ਼ਤਰੇ ’ਚ ਪਾਇਆ ਸਤਲੁਜ ਦਰਿਆ ਦਾ ਬੰਨ੍ਹ, ਲੋੜ ਤੋਂ ਵੱਧ ਡੂੰਘਾਈ ਤੱਕ ਕੱਢੀ ਜਾ ਰਹੀ ਰੇਤ

Sunday, Jun 27, 2021 - 11:17 AM (IST)

ਮਾਈਨਿੰਗ ਨੇ ਖ਼ਤਰੇ ’ਚ ਪਾਇਆ ਸਤਲੁਜ ਦਰਿਆ ਦਾ ਬੰਨ੍ਹ, ਲੋੜ ਤੋਂ ਵੱਧ ਡੂੰਘਾਈ ਤੱਕ ਕੱਢੀ ਜਾ ਰਹੀ ਰੇਤ

ਫਿਲੌਰ (ਭਾਖੜੀ)-ਹਰ ਸਾਲ ਮੀਂਹ ਦੇ ਮੌਸਮ ’ਚ ਸਤਲੁਜ ਦਰਿਆ ਐਮਰਜੈਂਸੀ ਹੁੰਦੀ ਹੈ ਅਤੇ ਦਰਿਆ ਦੇ ਕਈ ਬੰਨ੍ਹ ਟੁੱਟ ਕੇ ਦਰਿਆ ਦੇ ਕਿਨਾਰਿਆਂ ’ਤੇ ਵਸੇ ਲੋਕਾਂ ਲਈ ਆਫਤ ਦਾ ਕੰਮ ਕਰਦੇ ਹਨ। ਕਈ ਦਿਨਾਂ ਤੱਕ ਲੋਕ ਆਪਣੇ ਬੱਚਿਆਂ ਅਤੇ ਪਸ਼ੂਆਂ ਨੂੰ ਬਚਾਉਣ ਦੀ ਖਾਤਿਰ ਇਧਰ ਤੋਂ ਉੱਧਰ ਭਟਕਦੇ ਹਨ ਪਰ ਪ੍ਰਸ਼ਾਸਨ ਹਰ ਸਾਲ ਦੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਦਾ। ਸਤਲੁਜ ਦਰਿਆ ’ਤੇ ਧੜੱਲੇ ਨਾਲ ਗੈਰ-ਕਾਨੂੰਨੀ ਮਾਈਨਿੰਗ ਦਾ ਕੰਮ-ਕਾਜ ਚੱਲ ਰਿਹਾ ਹੈ। ਦਰਿਆ ’ਤੇ ਸਫ਼ਾਈ ਦੇ ਨਾਂ ’ਤੇ ਰੇਤ ਕੱਢ ਕੇ ਵੇਚੀ ਜਾ ਰਹੀ ਹੈ। ਨਿਯਮਾਂ ਅਨੁਸਾਰ ਰੇਤ ਕੱਢਣ ਲਈ 10 ਫੁੱਟ ਤੱਕ ਖੁਦਾਈ ਕੀਤੀ ਜਾ ਸਕਦੀ ਹੈ ਠੇਕੇਦਾਰ ਦੇ ਲੋਕਾਂ ਨੇ 20 ਫੁੱਟ ਤੋਂ ਵੀ ਜ਼ਿਆਦਾ ਡੂੰਘੇ ਖੱਡੇ ਪੁੱਟ ਦਿੱਤੇ ਹਨ।

ਇਹ ਵੀ ਪੜ੍ਹੋ: ਗੋਰਾਇਆ ਨੇੜੇ ਵਾਪਰੇ ਦਰਦਨਾਕ ਹਾਦਸੇ ’ਚ 4 ਭੈਣਾਂ ਦੇ ਇਕਤੌਲੇ ਭਰਾ ਸਣੇ 2 ਨੌਜਵਾਨਾਂ ਦੀ ਮੌਤ

ਬੰਨ੍ਹ ਨੂੰ ਪੈ ਗਿਆ ਖਤਰਾ
ਨਿਯਮਾਂ ਮੁਤਾਬਕ ਦਰਿਆ ਤੋਂ ਰੇਤ ਕੱਢਦੇ ਸਮੇਂ 10 ਫੁੱਟ ਤੱਕ ਖੱਡਾ ਪੁੱਟਿਆ ਜਾ ਸਕਦਾ ਹੈ ਜਦੋਂਕਿ ਉੱਥੇ 20 ਫੁੱਟ ਤੋਂ ਵੀ ਜ਼ਿਆਦਾ ਡੂੰਘੇ ਖੱਡੇ ਪੁੱਟ ਦਿੱਤੇ ਗਏ ਹਨ, ਜਿਸ ਕਾਰਨ ਦਰਿਆ ਦੇ ਕਿਨਾਰਿਆਂ ’ਤੇ ਬਣੇ ਬੰਨ੍ਹ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਜ਼ਿਆਦਾ ਡੂੰਘਾਈ ’ਤੇ ਰੇਤ ਕੱਢਣ ਕਾਰਨ ਪਾਣੀ ਬੰਨ੍ਹ ਦੇ ਆਸ-ਪਾਸ ਦੀ ਜ਼ਮੀਨ ਨੂੰ ਨਰਮ ਕਰ ਦਿੰਦਾ ਹੈ, ਜਿਸ ਕਾਰਨ ਬੰਨ੍ਹ ਦੇ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਰ ਸਾਲ ਅਜਿਹਾ ਹੁੰਦਾ ਹੈ ਪਰ ਪ੍ਰਸ਼ਾਸਨ ਮਾਈਨਿੰਗ ਕਰਨ ਵਾਲਿਆਂ ’ਤੇ ਸਖਤੀ ਨਹੀਂ ਕਰ ਪਾਉਂਦਾ, ਜਿਸ ਦਾ ਖਮਿਆਜ਼ਾ ਦਰਿਆ ਦੇ ਕੰਡੇ ਰਹਿਣ ਵਾਲਿਆਂ ਨੂੰ ਭੁਗਤਣਾ ਪੈਂਦਾ ਹੈ।

ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਪ੍ਰਸ਼ਾਸਨ ਨੇ ਨਹੀਂ ਸਿੱਖਿਆ ਕੋਈ ਸਬਕ
ਸਤਲੁਜ ਦਰਿਆ ਨਜ਼ਦੀਕ ਲੱਗਦੇ ਪਿੰਡ ਸੇਲਕੀਯਾਨਾ ’ਚ ਖੁੱਲ੍ਹੇਆਮ ਗੈਰ-ਕਾਨੂੰਨੀ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਇਨ੍ਹਾਂ ਖੱਡਾਂ ਦੀ ਨੀਲਾਮੀ ਕਰਦੇ ਸਮੇਂ ਕੁਝ ਨਿਯਮ ਅਤੇ ਸ਼ਰਤਾਂ ਰੱਖੀਆਂ ਜਾਂਦੀ ਹਨ ਪਰ ਠੇਕੇਦਾਰ ਵੱਲੋਂ ਕਿਸੇ ਵੀ ਨਿਯਮ ਕਾਨੂੰਨ ਦੀ ਕੋਈ ਪਾਲਣਾ ਨਹੀਂ ਕੀਤੀ ਜਾ ਰਹੀ। ਪਹਿਲੀ ਗੱਲ ਤਾਂ ਇਹ ਹੈ ਕਿ ਦਰਿਆ ’ਚੋਂ ਜੋ ਰੇਤ ਕੱਢਣਾ ਹੁੰਦਾ ਹੈ, ਉਹ ਦਰਿਆ ’ਚੋਂ ਕੱਢਿਆ ਜਾਣਾ ਹੁੰਦਾ ਹੈ, ਜਿਸ ਨਾਲ ਬੰਨ੍ਹ ਨੂੰ ਕੋਈ ਨੁਕਸਾਨ ਨਾ ਪੁੱਜੇ। ਉਸ ਦੇ ਉਲਟ ਠੇਕੇਦਾਰ ਵੱਲੋਂ ਬਿਲਕੁੱਲ ਕੰਡੇ ਅਤੇ ਬੰਨ੍ਹ ਨਜ਼ਦੀਕ ਰੇਤ ਕੱਢਿਆ ਜਾ ਰਿਹਾ ਹੈ, ਜਿਸ ਤੋਂ ਜੇਕਰ ਪਿੱਛੋਂ ਬਰਸਾਤਾਂ ’ਚ ਜ਼ਿਆਦਾ ਪਾਣੀ ਛੱਡਿਆ ਗਿਆ, ਬੰਨ੍ਹ ਇੰਨਾ ਕਮਜ਼ੋਰ ਪੈ ਚੁੱਕਾ ਹੈ ਅਤੇ ਹੜ੍ਹ ਆਉਣ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਪਿਛਲੇ ਸਾਲ ਆਈ ਹੜ੍ਹ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ। ਦਰਿਆ ਦਾ ਬੰਨ੍ਹ ਟੁਟਣ ਨਾਲ 100 ਤੋਂ ਜ਼ਿਆਦਾ ਪਿੰਡ ਹੜ੍ਹ ਦੇ ਪਾਣੀ ’ਚ ਡੁੱਬ ਗਏ ਸਨ।

ਇਹ ਵੀ ਪੜ੍ਹੋ: ਲੁਧਿਆਣਾ: 24 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਪਾਏ ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼

ਸ਼ਿਕਾਇਤਾਂ ’ਤੇ ਅਧਿਕਾਰੀ ਚੁਪ
ਪਿੰਡ ਵਾਸੀ ਪ੍ਰੀਤਮ ਸਿੰਘ, ਤੇਜਿੰਦਰਪਾਲ, ਹਰਪਾਲ ਸਿੰਘ, ਬਿੱਲਾ ਰਾਮ ਅਤੇ ਸਮਾਜਸੇਵੀ ਬਲਬੀਰ ਰਾਮ ਨੇ ਦੱਸਿਆ ਕਿ ਸੇਲਕੀਯਾਨਾ ਅਤੇ ਦਰਿਆ ਦੇ ਨਾਲ ਲੱਗਦੇ ਕੁੱਝ ਹੋਰ ਪਿੰਡ ਜਿੱਥੋਂ ਠੇਕੇਦਾਰ ਦੇ ਲੋਕ ਗੈਰ-ਕਾਨੂੰਨੀ ਰੂਪ ਨਾਲ ਰੇਤ ਕੱਢ ਰਹੇ ਹਨ, ਉਸ ਤੋਂ ਉਨ੍ਹਾਂ ਦੇ ਪਿੰਡ ਜੋ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਉਨ੍ਹਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਦਾ ਆਲਮ ਤਾਂ ਇਹ ਹੋ ਚੁੱਕਾ ਹੈ ਕਿ ਉੱਥੇ ਟਰੈਕਟਰ ’ਤੇ ਵੀ ਨਹੀਂ ਪਹੁੰਚਾਇਆ ਜਾ ਸਕਦਾ। ਦਰਿਆ ’ਤੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀਆਂ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ। ਕੁੱਝ ਦਿਨ ਪਹਿਲਾਂ ਵੀ ਉੱਥੇ ਅਧਿਕਾਰੀ ਆ ਕੇ ਦੌਰਾ ਕਰ ਚੁੱਕੇ ਹਨ। ਸਿਰਫ ਖ਼ਾਨਾਪੂਰਤੀ ਦੇ ਸਿਵਾਏ ਕੋਈ ਨਤੀਜਾ ਨਹੀਂ ਨਿਕਲਿਆ, ਗੈਰ-ਕਾਨੂੰਨੀ ਮਾਈਨਿੰਗ ਦਾ ਕੰਮ ਜਿਵੇਂ ਦਾ ਤਿਵੇਂ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ

ਕਮੇਟੀ ਜਲਦ ਸੌਂਪੇਗੀ ਰਿਪੋਰਟ : ਐੱਸ. ਡੀ. ਐੱਮ.
ਇਸ ਸਬੰਧ ’ਚ ਜਦੋਂ ਐੱਸ. ਡੀ. ਐੱਮ. ਡਾ. ਵਿਨੀਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ. ਸੀ. ਜਲੰਧਰ ਵੱਲੋਂ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਲੈ ਕੇ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ’ਚ 4 ਵਿਭਾਗਾਂ ਦੇ ਅਧਿਕਾਰੀ ਲਾਏ ਗਏ ਹਨ, ਜੋ ਜਲਦ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪ ਦੇਣਗੇ। ਫਿਕਸ ਰੇਟ ਤੋਂ ਦੋਗੁਣੇ ਤੋਂ ਵੀ ਜ਼ਿਆਦਾ ਰੁਪਏ ਵਸੂਲੀ ’ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰੇਤ ਵੇਚਣ ਦਾ ਸਰਕਾਰੀ ਰੇਟ 9 ਰੁਪਏ ਫੁੱਟ ਹੈ, ਜੇਕਰ ਠੇਕੇਦਾਰ ਵੱਧ ਰੇਟ ਵਸੂਲ ਰਿਹਾ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਵੀ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਵੇਖਦੇ ਹੋਏ ਦਰਿਆ ਦਾ ਨਿਰੀਖਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਹੜ੍ਹ ਆਉਣ ਵਰਗੇ ਕੋਈ ਹਾਲਾਤ ਪੈਦਾ ਨਾ ਹੋ ਸਕਣ।

ਇਹ ਵੀ ਪੜ੍ਹੋ: ਰੂਪਨਗਰ ’ਚ ਦਰਦਨਾਕ ਹਾਦਸਾ, ਸਰਹਿੰਦ ਨਹਿਰ ’ਚ ਨਹਾਉਣ ਗਏ 3 ਬੱਚੇ ਲਾਪਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News