ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕੰਢੇ! ਲੁਧਿਆਣੇ ਦੇ ਪਿੰਡਾਂ-ਕਾਲੋਨੀਆਂ ''ਚ ਵੀ ਹੜ੍ਹ ਦਾ ਖ਼ਤਰਾ
Thursday, Sep 04, 2025 - 04:28 PM (IST)

ਸਾਹਨੇਵਾਲ/ਕੁਹਾੜਾ (ਜਗਰੂਪ)- ਲਗਾਤਾਰ ਪੈ ਰਹੇ ਮੀਹ ਦੇ ਕਾਰਨ ਜਿੱਥੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ, ਉੱਥੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਨਾਲ ਲੱਗਦੇ ਸਤਲੁਜ ਦਰਿਆ ਦਾ ਪਾਣੀ ਕਹਿਰ ਢਾਉਂਦਾ ਹੋਇਆ ਆ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਬੇਟ ਦੇ ਪਿੰਡਾਂ ਸਸਰਾਲੀ ਕਲੋਨੀ ਕਾਸਾਵਾਦ ਦੇ ਲੱਗਦੇ ਦਰਿਆ ਦੇ ਬੰਨ ਟੁੱਟਣ ਕੰਢੇ ਪਹੁੰਚ ਚੁੱਕੇ ਹਨ। ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ। ਸਤਲੁਜ ਦਰਿਆ ਦਾ ਪਾਣੀ ਪੂਰੀ ਤੇਜ਼ੀ ਨਾਲ ਕੰਡਿਆਂ ਵੱਲ ਨੂੰ ਵੱਧ ਰਿਹਾ ਹੈ। ਬੇਸ਼ੱਕ ਹਲਕਾ ਸਾਹਨੇਵਾਲ ਦੇ ਆਸੇ-ਪਾਸੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਅਹੁਦੇਦਾਰਾਂ ਨੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਵਿਚਾਲੇ ਪੰਜਾਬ ਦੇ ਪਿੰਡਾਂ ਬਾਰੇ ਸਰਕਾਰ ਦਾ ਵੱਡਾ ਫ਼ੈਸਲਾ
ਦਰਿਆ ਕੰਢੇ ਜੇ.ਸੀ.ਬੀ. ਮਸ਼ੀਨਾਂ ਪੋਕਲੇਨਾਂ ਨਾਲ ਟਰੈਕਟਰ ਟਰਾਲੀਆਂ ਨਾਲ ਥੈਲਿਆਂ ਵਿਚ ਮਿੱਟੀ ਭਰ ਕੇ ਬੰਨ੍ਹ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਰਕਾਰੀ ਅਮਲੇ ਨਾਲ ਮੌਕੇ ਤੇ ਪਹੁੰਚੇ ਹਨ, ਜਿਨ੍ਹਾਂ ਨੇ ਆਪਣੇ ਵਲੰਟੀਅਰਾਂ ਅਹੁਦੇਦਾਰਾਂ ਨੂੰ ਪੂਰੀ ਜੱਦੋ-ਜਹਿਦ ਨਾਲ ਦਰਿਆ ਦਾ ਬੰਨ੍ਹ ਡੱਕਣ ਲਈ ਹੱਲਾਸ਼ੇਰੀ ਦਿੱਤੀ ਹੈ। ਉੱਥੇ ਹੀ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੀ ਕੁਝ ਹੀ ਦੇਰ ਵਿਚ ਮੌਕੇ 'ਤੇ ਪਹੁੰਚ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - Big Breaking: ਹੜ੍ਹ ਪੀੜਤਾਂ ਦੀ ਮਦਦ ਕਰਦਿਆਂ 'ਆਪ' ਆਗੂ ਦੀ ਮੌਤ
ਨੇੜੇ ਰਹਿੰਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਜਲਦੀ ਤੋਂ ਜਲਦੀ ਆਸੇ ਪਾਸੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਪਹੁੰਚ ਕੇ ਮਦਦ ਕਰਨ ਦੀ ਅਪੀਲ ਕੀਤੀ, ਜਿਸ ਨਾਲ ਹਲਕੇ ਦੇ ਤਮਾਮ ਨੌਜਵਾਨਾਂ ਨੇ ਪਹੁੰਚ ਕੇ ਮੌਕੇ ਨੂੰ ਸੰਭਾਲਿਆ। ਪਰ ਮੀਂਹ ਦੇ ਲਗਾਤਾਰ ਪੈਣ ਨਾਲ ਅਤੇ ਪਿੱਛੋਂ ਪਾਣੀ ਦਾ ਵਹਾਵ ਤੇਜ਼ ਹੋਣ ਨਾਲ ਸਥਿਤੀ ਬੱਸ ਤੋਂ ਬਾਹਰ ਹੋ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8