Surya Grahan:ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ

Thursday, Jun 10, 2021 - 10:30 AM (IST)

Surya Grahan:ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ

ਜਲੰਧਰ (ਬਿਊਰੋ) - 10 ਜੂਨ ਦਿਨ ਵੀਰਵਾਰ ਨੂੰ ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਦੱਸ ਦੇਈਏ ਕਿ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇਕ ਸਿੱਧੀ ਰੇਖਾ 'ਚ ਆਉਂਦੇ ਹਨ ਅਤੇ ਚੰਦਰਮਾ ਅੰਸ਼ਿਕ ਰੂਪ ਨਾਲ ਜਾਂ ਪੂਰੀ ਤਰ੍ਹਾਂ ਨਾਲ ਧਰਤੀ ਨੂੰ ਢੱਕ ਦਿੰਦੀ ਹੈ। ਇਹ ਸੂਰਜ ਦੀਆਂ ਕਿਰਨਾਂ ਸਤ੍ਹਾ ਤੱਕ ਪਹੁੰਚਾਉਣ ਤੋਂ ਰੋਕਦਾ ਹੈ। ਕਈ ਮਾਹਿਰਾਂ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਹਾਨੀਕਾਰਕ ਕਿਰਨਾਂ ਪੈਦਾ ਕਰਦਾ ਹੈ, ਜੋ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਹ ਸੂਰਜ ਗ੍ਰਹਿਣ ਉੱਤਰੀ ਅਮਰੀਕਾ, ਯੂਰਪ, ਏਸ਼ੀਆ, ਐਟਲਾਂਟਿਕ ਮਹਾਂਸਾਗਰ ਦੇ ਉੱਤਰੀ ਹਿੱਸੇ ਵਿਚ ਦਿਖਾਈ ਦੇਵੇਗਾ ਜਦੋਂਕਿ ਗ੍ਰੀਨਲੈਂਡ, ਉੱਤਰੀ ਕੈਨੇਡਾ ਅਤੇ ਰੂਸ ਵਿਚ ਪੂਰਨ ਸੂਰਜ ਗ੍ਰਹਿਣ ਦੇਖਣ ਨੂੰ ਮਿਲਣਗੇ। ਭਾਰਤ ਵਿਚ ਇਹ ਸੂਰਜ ਗ੍ਰਹਿਣ ਸਿਰਫ ਅਰੁਣਾਚਲ ਪ੍ਰਦੇਸ਼ ਵਿਚ ਹੀ ਦਿਖਾਈ ਦੇਵੇਗਾ। ਇਸ ਲਈ ਉਥੋਂ ਦੇ ਲੋਕਾਂ ਨੂੰ ਸੂਰਜ ਗ੍ਰਹਿਣ ਦੇ ਸਮੇਂ ਸੁਤਕ ਕਾਲ ਮਨਾਉਣ ਦੀ ਜ਼ਰੂਰਤ ਹੈ। 

ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰਹਿਣ ਦੌਰਾਨ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਗੱਲਾਂ ਦੀ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦਾ ਸੂਰਜ ਗ੍ਰਹਿਣ ਦੌਰਾਨ ਤੁਹਾਨੂੰ ਵਿਸ਼ੇਸ਼ ਧਿਆਨ ਦੇਣਾ ਪਵੇਗਾ....
 
ਸੂਰਜ ਗ੍ਰਹਿਣ ਦੌਰਾਨ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ

1. ਸੂਰਜ ਗ੍ਰਹਿਣ ਦੌਰਾਨ ਇਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦਾ ਹੈ। ਇਹ ਅੱਖਾਂ ਅਤੇ ਚਮੜੀ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ 'ਚ ਸੂਰਜ ਗ੍ਰਹਿਣ ਦੌਰਾਨ ਤੁਸੀਂ ਘਰ ਤੋਂ ਬਾਹਰ ਜਾਣ ਤੋਂ ਬਚੋ।

2. ਮਾਨਤਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਖਾਣਾ ਨਹੀਂ ਬਣਾਉਣਾ ਚਾਹੀਦਾ। ਗ੍ਰਹਿਣ ਕਾਰਨ ਸੂਰਜ ਨੂੰ ਨਹੀਂ ਦੇਖਿਆ ਜਾਂਦਾ, ਇਸ ਨਾਲ ਬੈਕਟੀਰੀਆ ਅਤੇ ਕੀਟਾਣੂਆਂ 'ਚ ਵਾਧਾ ਹੋ ਸਕਦਾ ਹੈ। ਅਜਿਹੇ 'ਚ ਖਾਣਾ ਪਕਾਉਣ ਜਾਂ ਖਾਣ, ਪਾਣੀ ਪੀਣ ਅਤੇ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।

3. ਸੂਰਜ ਗ੍ਰਹਿਣ ਦੌਰਾਨ ਚੁੰਬਕੀ ਖੇਤਰ ਅਤੇ ਮੂਵੀ ਕਿਰਨ ਦਾ ਲੈਵਲ ਵੱਧ ਹੁੰਦਾ ਹੈ। ਇਸ ਨਾਲ ਸਾਡਾ ਮੈਟਾਬੋਲਿਜ਼ਮ ਅਤੇ ਪਾਚਨ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਇਸ ਦੌਰਾਨ ਖਾਣ ਅਤੇ ਵਰਤ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

4. ਬਿਨਾਂ ਆਈ ਗਿਅਰ ਦੇ ਗ੍ਰਹਿਣ ਨਹੀਂ ਦੇਖਣਾ ਚਾਹੀਦਾ।

5. ਗ੍ਰਹਿਣ ਦੌਰਾਨ ਮਾਸਾਹਾਰੀ ਭੋਜਨ, ਸ਼ਰਾਬ ਅਤੇ ਜ਼ਿਆਦਾ ਪ੍ਰੋਟੀਨ ਨਾਲਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਸਾਰੀਆਂ ਚੀਜ਼ਾਂ ਭਾਰੀਆਂ ਹੁੰਦੀਆਂ ਹਨ ਅਤੇ ਇਸ ਨਾਲ ਸਿਹਤ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ।


author

rajwinder kaur

Content Editor

Related News