ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਸਰਕਾਰੀ ਬਾਬੂ, ਪਟਵਾਰਖਾਨੇ ਦੀ ਅਚਨਚੇਤ ਛਾਪੇਮਾਰੀ ਨੇ ਖੋਲ੍ਹੀ ਪੋਲ (ਤਸਵੀਰਾਂ)
Tuesday, Jul 11, 2017 - 07:06 PM (IST)
ਜਲੰਧਰ(ਸੋਨੂੰ)— ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੀ ਤਾਜ਼ਾ ਉਦਾਹਰਣ ਪਟਵਾਰਖਾਨੇ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਟਵਾਰਖਾਨੇ ਦੀ ਤਹਿਸੀਲਦਾਰ ਵੱਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸਮੇਂ ਸਿਰ ਡਿਊਟੀ 'ਤੇ ਨਾ ਪਹੁੰਚਣ ਵਾਲੇ ਲੇਟ ਲਤੀਫ ਸਰਕਾਰੀ ਮੁਲਾਜ਼ਮਾਂ ਦੀ ਪੋਲ ਖੁੱਲ੍ਹੀ। ਜਲੰਧਰ ਦੇ ਤਹਿਸੀਲ ਕੰਪਲੈਕਸ ਸਥਿਤ ਪਟਵਾਰਖਾਨੇ 'ਚ ਮੰਗਲਵਾਰ ਦੀ ਸਵੇਰ ਨੂੰ ਤਹਿਸੀਲਦਾਰ ਹਰਮਿੰਦਰ ਸਿੰਘ ਵੱਲੋਂ ਅਚਨਚੇਤ ਛਾਪੇਮਾਰੀ ਗਈ। ਇਹ ਛਾਪੇਮਾਰੀ ਦਫਤਰ ਖੁੱਲ੍ਹਣ ਦੇ ਕੁਝ ਸਮੇਂ ਬਾਅਦ ਹੀ ਕੀਤੀ ਗਈ। ਇਸ ਦੌਰਾਨ ਪਟਵਾਰਖਾਨੇ 'ਚ ਸਿਰਫ 7 ਮੁਲਾਜ਼ਮ ਹੀ ਸਮੇਂ ਸਿਰ ਡਿਊਟੀ 'ਤੇ ਮੌਜੂਦ ਪਾਏ ਗਏ। ਜਦਕਿ ਪਟਵਾਰਖਾਨੇ 'ਚ 35 ਮੁਲਾਜ਼ਮਾਂ ਦੀ ਡਿਊਟੀ ਹੁੰਦੀ ਹੈ। ਸਮੇਂ 'ਤੇ ਦਫਤਰ ਨਾ ਪਹੁੰਚਣ ਵਾਲੇ ਮੁਲਾਜ਼ਮਾਂ ਖਿਲਾਫ ਤਹਿਸੀਲਦਾਰ ਹਰਮਿੰਦਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
