CP ਲੁਧਿਆਣਾ ਦੇ ਰੀਡਰ ਰਹਿ ਚੁੱਕੇ ਸੁਰੇਸ਼ ਕੁਮਾਰ ਨੂੰ ਮਿਲੀ Promotion, ਲੱਗੇ ਸਟਾਰ
Wednesday, Jul 19, 2023 - 02:32 PM (IST)

ਲੁਧਿਆਣਾ (ਰਿਸ਼ੀ) : ਲੁਧਿਆਣਾ ਦੇ ਵੱਖ-ਵੱਖ ਪੁਲਸ ਕਮਿਸ਼ਨਰਾਂ ਨਾਲ ਰੀਡਰ ਰਹਿ ਚੁੱਕੇ ਸਬ ਇੰਸਪੈਕਟਰ ਸੁਰੇਸ਼ ਕੁਮਾਰ ਨੂੰ ਇੰਸਪੈਕਟਰ ਦੇ ਰੂਪ 'ਚ ਤਰੱਕੀ ਦਿੱਤੀ ਗਈ ਹੈ। ਇਸ ਦੌਰਾਨ ਆਰ. ਐੱਨ. ਢੋਕੇ (ਆਈ. ਪੀ. ਐੱਸ.) ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਸ ਇੰਟਰਨਲ ਸਕਿਓਰਿਟੀ, ਅਮਿਤ ਪ੍ਰਸਾਦ ਆਈ. ਪੀ. ਐੱਸ., ਆਈ. ਜੀ. ਪੀ. ਇੰਟਰਨਲ ਸਕਿਓਰਿਟੀ ਪੰਜਾਬ, ਰਾਕੇਸ਼ ਅਗਰਵਾਲ ਆਈ. ਪੀ. ਐੱਸ., ਆਈ. ਜੀ. ਪੀ. ਕਾਊਂਟਰ ਇੰਟੈਲੀਜੈਂਸ ਪੰਜਾਬ ਨੇ ਸੁਰੇਸ਼ ਕੁਮਾਰ ਨੂੰ ਸਟਾਰ ਲਾ ਕੇ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਸਾਲ 2016 'ਚ ਉਨ੍ਹਾਂ ਨੂੰ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਪਦਕ ਅਤੇ 3 ਵਾਰ ਡੀ. ਜੀ. ਪੀ. ਡਿਸਕ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।