ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਕੀਤੀ ਖੁਦਕੁਸ਼ੀ, ਪਤਨੀ ਨਾਲ ਝਗੜੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ

Wednesday, Dec 06, 2023 - 02:01 AM (IST)

ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਕੀਤੀ ਖੁਦਕੁਸ਼ੀ, ਪਤਨੀ ਨਾਲ ਝਗੜੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ

ਖੰਨਾ (ਬਿਪਨ) : ਕਸਬਾ ਪਾਇਲ ਵਿਖੇ ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਨੇੜੇ ਲੋਧੀ ਕਲੱਬ ਲੁਧਿਆਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਮਿੰਦਰ ਸਹਿਕਾਰਤਾ ਵਿਭਾਗ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਉਸ ਦੀ ਡਿਊਟੀ ਪਾਇਲ ਵਿਖੇ ਸੀ। ਗੁਰਮਿੰਦਰ ਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਇਕ ਲੜਕਾ ਤੇ ਇਕ ਲੜਕੀ ਹੈ।

ਇਹ ਵੀ ਪੜ੍ਹੋ : 27 ਸਾਲ ਦੇ ਨਸ਼ੇੜੀ ਦੇ ਲੜ ਲਾਉਣ ਲੱਗੇ ਸੀ 14 ਸਾਲਾ ਕੁੜੀ, ਮੌਕੇ 'ਤੇ ਪਹੁੰਚ ਗਿਆ ਪ੍ਰਸ਼ਾਸਨ ਤੇ...

ਗੁਰਮਿੰਦਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ, ਜਿਸ ਕਾਰਨ ਉਹ ਪਾਇਲ ਦੇ ਪਿੰਡ ਰਾਈਮਾਜਰਾ ਵਿਖੇ ਇਕੱਲਾ ਰਹਿੰਦਾ ਸੀ। ਪਤਨੀ ਨਾਲ ਝਗੜੇ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮਿੰਦਰ ਨੇ ਰਾਈਮਾਜਰਾ ਸਥਿਤ ਕਿਰਾਏ ਦੇ ਕਮਰੇ 'ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News