ਚੰਡੀਗੜ੍ਹ-ਉਦੈਪੁਰ ਵਿਚਾਲੇ ਇਸ ਤਾਰੀਖ਼ ਨੂੰ ਚੱਲੇਗੀ ਸੁਪਰਫਾਸਟ ਐੱਕਸਪ੍ਰੈੱਸ, PM ਮੋਦੀ ਦਿਖਾਉਣਗੇ ਹਰੀ ਝੰਡੀ
Tuesday, Sep 23, 2025 - 11:42 AM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹੋਰ ਦੂਜੇ ਸ਼ਹਿਰਾਂ ਨਾਲ ਕੁਨੈਕਟੀਵਿਟੀ ਵਧਾਉਣ ਲਈ ਰੇਲਵੇ ਨੇ ਚੰਡੀਗੜ੍ਹ-ਉਦੈਪੁਰ ਸੁਪਰਫਾਸਟ ਐਕਸਪ੍ਰੈੱਸ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਸਤੰਬਰ ਨੂੰ ਉਦੈਪੁਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਤੋਂ ਬਾਅਦ ਅੰਬਾਲਾ ਮੰਡਲ ਨੇ ਸ਼ਡਿਊਲ ਤਿਆਰ ਕਰ ਲਿਆ ਹੈ। ਰੇਲ ਹਫ਼ਤੇ ਵਿਚ ਦੋ ਦਿਨ ਚੱਲੇਗੀ। ਚੰਡੀਗੜ੍ਹ-ਉਦੈਪੁਰ ਰੇਲ ਚਲਾਉਣ ਲਈ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਭ ਤੋਂ ਵੱਧ ਕੋਸ਼ਿਸ਼ ਕੀਤੀ ਹੈ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਰੇਲਵੇ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਵੀਂ ਰੇਲ ਮਿਲ ਸਕੇ ਅਤੇ ਕਨੈਕਟੀਵਿਟੀ ਵਧੇ। ਨਾਲ ਹੀ ਉਦੈਪੁਰ ਤੋਂ ਦਿੱਲੀ ਆਉਣ ਵਾਲੀ ਚੇਤਕ ਐਕਸਪ੍ਰੈੱਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਗੱਡੀ ਨੰਬਰ 20990 ਚੰਡੀਗੜ੍ਹ ਤੋਂ ਹਰ ਵੀਰਵਾਰ ਤੇ ਐਤਵਾਰ ਨੂੰ ਸਵੇਰੇ 11.30 ਵਜੇ ਚੱਲੇਗੀ ਤੇ ਅਗਲੇ ਦਿਨ ਸਵੇਰੇ 5.30 ਵਜੇ ਉਦੈਪੁਰ ਪਹੁੰਚੇਗੀ ਜਦਕਿ ਉਦੈਪੁਰ-ਚੰਡੀਗੜ੍ਹ ਵਿਚਕਾਰ ਗੱਡੀ ਨੰਬਰ 20989 ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਸ਼ਾਮ 4.05 ਵਜੇ ਚੱਲੇਗੀ ਤੇ ਅਗਲੇ ਦਿਨ 9.30 ਵਜੇ ਚੰਡੀਗੜ੍ਹ ਪਹੁੰਚੇਗੀ। 25 ਸਤੰਬਰ ਤੋਂ ਬਾਅਦ ਆਨਲਾਈਨ ਤੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਬੁਕਿੰਗ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਇਨ੍ਹਾਂ ਸਟੇਸ਼ਨਾਂ ਤੋਂ ਲੰਘੇਗੀ ਗੱਡੀ
ਚੰਡੀਗੜ੍ਹ-ਉਦੈਪੁਰ ਸੁਪਰਫਾਸਟ ਐਕਸਪ੍ਰੈੱਸ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ’ਚੋਂ ਲੰਘੇਗੀ, ਜਿਨ੍ਹਾਂ ’ਚ ਰਾਣਾ ਪ੍ਰਤਾਪ ਨਗਰ, ਮਾਵਲੀ, ਕਪਾਸਨ, ਚੰਦੈਰੀਆ, ਭੀਲਵਾੜਾ, ਵਿਜੇਨਗਰ, ਅਜਮੇਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ, ਦੌਸਾ, ਬੰਦਿਕੂਈ, ਅਲਵਰ, ਰੇਵਾੜੀ, ਝੱਜਰ, ਜੀਂਦ, ਨਰਵਾਣਾ, ਕੈਥਲ, ਕੁਰੂਕਸ਼ੇਤਰ ਅਤੇ ਅੰਬਾਲਾ ਹੁੰਦਿਆਂ ਚੰਡੀਗੜ੍ਹ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਦੇਸ਼ ਦਾ ਪਹਿਲਾ ਕੈਂਸਰ ਸਕਰੀਨਿੰਗ AI ਯੰਤਰ ਹੋਵੇਗਾ ਲਾਂਚ, ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ
ਐੱਲ. ਐੱਚ. ਬੀ. ਦੇ ਲੱਗਣਗੇ ਕੋਚ
ਰੇਲਵੇ ਨੇ ਨਵੀਂ ਗੱਡੀ ’ਚ ਲਿੰਕੇ-ਹਾਫਮੈਨ-ਬੁਸ਼ (ਐੱਲ.ਐੱਚ.ਬੀ.) ਦੇ 22 ਕੋਚ ਲਾਏ ਹਨ, ਜਿਨ੍ਹਾਂ ’ਚ ਸੈਕਿੰਡ ਏ.ਸੀ. ਦੇ 2 ਕੋਚ, ਥਰਡ ਏ.ਸੀ. ਦੇ 7 ਕੋਚ, ਸਲੀਪਰ ਦੇ 7 ਕੋਚ ਤੇ ਚਾਰ ਅਣਰਿਜ਼ਰਵਡ ਕੋਚ ਸ਼ਾਮਲ ਹਨ। ਨਾਲ ਹੀ ਪਾਰਸਲ ਕੋਚ ਵੀ ਲਾਏ ਜਾਣਗੇ। ਚੰਡੀਗੜ੍ਹ-ਉਦੈਪੁਰ ਵਿਚਕਾਰ ਚੇਤਕ ਐਕਸਪ੍ਰੈੱਸ ਦੀ ਮੰਗ ਇਕ ਅਗਸਤ 2024 ਨੂੰ ਕੀਤੀ ਗਈ ਸੀ। ਭਾਰਤੀ ਰੇਲਵੇ ਨੇ ਉਦੈਪੁਰ ਤੇ ਚੰਡੀਗੜ੍ਹ ਵਿਚਕਾਰ ਸੰਪਰਕ ਬਿਹਤਰ ਬਣਾਉਣ ਲਈ ਚੇਤਕ ਐਕਸਪ੍ਰੈੱਸ (20474/20473) ਨੂੰ ਚੰਡੀਗੜ੍ਹ ਤੱਕ ਵਧਾਉਣ ਦਾ ਮਤਾ ਰੱਖਿਆ ਸੀ। ਮੌਜੂਦਾ ਸਮੇਂ ’ਚ ਇਹ ਗੱਡੀ ਉਦੈਪੁਰ ਅਤੇ ਦਿੱਲੀ ਵਿਚਕਾਰ ਚੱਲਦੀ ਹੈ। ਅੰਬਾਲਾ ਮੰਡਲ ਨੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਰੇਲਵੇ ਬੋਰਡ ਨੂੰ ਸਹਿਮਤੀ ਸੌਂਪ ਦਿੱਤੀ ਹੈ, ਪਰ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਕਾਰਨ ਗੱਡੀ ਨੂੰ ਐਕਸਟੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਲੇ ਤੱਕ ਗੱਡੀ ਚਲਾਈ ਹੀ ਨਹੀਂ ਗਈ। ਹਾਲਾਂਕਿ ਰੇਲਵੇ ਵੱਲੋਂ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8