ਸੰਨੀ ਦਿਓਲ ਲਈ ਮੈਦਾਨ ''ਚ ਡਟੇ ਸਾਬਕਾ ਫੌਜ ਮੁਖੀ

Monday, May 13, 2019 - 06:38 PM (IST)

ਸੰਨੀ ਦਿਓਲ ਲਈ ਮੈਦਾਨ ''ਚ ਡਟੇ ਸਾਬਕਾ ਫੌਜ ਮੁਖੀ

ਪਠਾਨਕੋਟ (ਧਰਮਿੰਦਰ ਠਾਕੁਰ) : ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਦਿਓਲ ਤੋਂ ਬਾਅਦ ਹੁਣ ਸਾਬਕਾ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਦਾ ਵੀ ਸਾਥ ਮਿਲ ਗਿਆ। ਵੀ. ਕੇ. ਸਿੰਘ ਨੇ ਧਰਮਿੰਦਰ ਦੇ ਨਾਲ ਮਿਲ ਕੇ ਸੰਨੀ ਦਿਓਲ ਲਈ ਪ੍ਰਚਾਰ ਕੀਤਾ। ਪਠਾਨਕੋਟ 'ਚ ਉਹ ਐਕਸ ਸਰਵਿਸਮੈਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਉਨ੍ਹਾਂ ਸੰਨੀ ਦਿਓਲ ਲਈ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ 1984 ਨੂੰ ਲੈ ਕੇ ਦਿੱਤੇ ਬਿਆਨ ਨੂੰ ਸ਼ਰਮਨਾਕ ਦੱਸਿਆ। 
ਪੰਜਾਬ 'ਚ 19 ਮਈ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਉਮੀਦਵਾਰਾਂ ਦਾ ਪ੍ਰਚਾਰ ਸਿਖਰਾਂ 'ਤੇ ਹੈ ਅਤੇ ਉਮੀਦਵਾਰਾਂ ਲਈ ਦਿੱਗਜ ਲੀਡਰ ਵੀ ਹੁਣ ਮੈਦਾਨ 'ਚ ਡੱਟ ਗਏ ਹਨ।


author

Gurminder Singh

Content Editor

Related News