ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ
Monday, Feb 21, 2022 - 03:31 PM (IST)
ਜਲੰਧਰ (ਧਵਨ)– ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੇ ਅਬੋਹਰ ਵਿਚ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਜੋਕਿ ਕਾਂਗਰਸੀ ਉਮੀਦਵਾਰ ਹਨ, ਖ਼ਿਲਾਫ਼ ਆਪਸ ’ਚ ਅਖ਼ੀਰ ਵਿਚ ਹੱਥ ਮਿਲਾ ਲਏ ਸਨ ਅਤੇ ਇਹ ਗੱਲ ਜਨਤਾ ਦੇ ਸਾਹਮਣੇ ਉਜਾਗਰ ਹੋ ਗਈ ਹੈ।
ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਕਸੂਦਾਂ ਵਿਖੇ 14 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
ਜਾਖੜ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਕਾਰਨ ਫਿਕਰਮੰਦ ਸਨ ਕਿ ਅਬੋਹਰ ਦੀ ਜਨਤਾ ਆਪਣਾ ਇਕਪਾਸੜ ਫ਼ੈਸਲਾ ਸੰਦੀਪ ਦੇ ਹੱਕ ਵਿਚ ਦੇਣ ਜਾ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਵੰਡ ਅਤੇ ਫੁੱਟ ਪਾਉਣ ਵਾਲੀ ਸ਼ਕਤੀਆਂ ਵੱਲੋਂ ਆਪਸ ’ਚ ਹੱਥ ਮਿਲਾਉਣ ਦੇ ਬਾਵਜੂਦ ਕਿਹਾ ਕਿ ਸੱਚਾਈ ਅਖੀਰ ’ਚ ਸਾਹਮਣੇ ਆਏਗੀ ਅਤੇ ਅਬੋਹਰ ਹੀ ਜਿੱਤੇਗਾ। ਜਾਖੜ ਨੇ ਅਬੋਹਰ ਵਿਚ ਵੋਟ ਪਾਉਣ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਲੋਕਤੰਤਰ ਦਾ ਮੋਦੀ, ਕੇਜਰੀਵਾਲ ਅਤੇ ਬਾਦਲ ਨੇ ਮਜ਼ਾਕ ਉਡਾਇਆ ਹੈ ਅਤੇ ਉਨ੍ਹਾਂ ਜਿਸ ਤਰ੍ਹਾਂ ਸੰਦੀਪ ਖਿਲਾਫ ਹੱਥ ਮਿਲਾਏ ਹਨ, ਉਸ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ। ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਹਰ ਪਾਸਿਓਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਕਾਂਗਰਸ ਸੱਤਾ ਵਿਚ ਵਾਪਸੀ ਕਰਨ ਜਾ ਰਹੀ ਹੈ ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ