ਜਾਖੜ ਦੀ ਉਪ ਚੋਣ ਲੜਨ 'ਚ ਦਿਲਚਸਪੀ ਨਹੀਂ

Tuesday, Jun 04, 2019 - 11:50 AM (IST)

ਜਾਖੜ ਦੀ ਉਪ ਚੋਣ ਲੜਨ 'ਚ ਦਿਲਚਸਪੀ ਨਹੀਂ

ਜਲੰਧਰ (ਧਵਨ) - ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣਾਂ 'ਚ ਅਸਫਲ ਹੋ ਰਹੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਵਿਧਾਨ ਸਭਾ ਸੀਟ ਤੋਂ ਉਪ ਚੋਣ ਲੜਨ 'ਚ ਦਿਲਚਸਪੀ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਚਰਚਾਵਾਂ ਕਾਂਗਰਸੀ ਹਲਕਿਆਂ 'ਚ ਚੱਲ ਰਹੀਆਂ ਸਨ ਕਿ ਜਾਖੜ ਨੂੰ ਪਾਰਟੀ ਦਾਖਾ ਵਿਧਾਨ ਸਭਾ ਸੀਟ ਤੋਂ ਉਪ ਚੋਣ 'ਚ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਦਾਖਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ.ਫੂਲਕਾ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਪਰ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਨੇ ਮਨਜ਼ੂਰ ਨਹੀਂ ਕੀਤਾ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਦਾਖਾ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨਾਂ 'ਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਜਲਾਲਾਬਾਦ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨਾਂ ਲਈ ਵਿਧਾਨ ਸਭਾ ਸਪੀਕਰ ਨੂੰ ਚੋਣ ਕਮਿਸ਼ਨ ਨੂੰ ਪੱਤਰ ਪਹਿਲਾਂ ਹੀ ਭੇਜ ਦਿੱਤਾ ਹੈ। ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ।

ਦੱਸਿਆ ਜਾ ਰਿਹਾ ਹੈ ਕਿ ਦਾਖਾ ਵਿਧਾਨ ਸਭਾ ਸੀਟ ਨੂੰ ਲੈ ਕੇ ਫੈਸਲਾ ਅਜੇ ਕੁਝ ਦੇਰ ਤੱਕ ਲਟਕਿਆ ਰਹਿ ਸਕਦਾ ਹੈ। ਭਾਵੇਂ ਜਾਖੜ ਦੇ ਨੇੜੇ ਮੰਨੇ ਜਾਣ ਵਾਲੇ ਕੁਝ ਮੰਤਰੀਆਂ ਨੇ ਉਨ੍ਹਾਂ ਨੂੰ ਦਾਖਾ ਸੀਟ ਤੋਂ ਵਿਧਾਨ ਸਭਾ ਦੀ ਉੱਚ ਚੋਣ ਲੜ ਕੇ ਪੰਜਾਬ 'ਚ ਮੰਤਰੀ ਬਣਨ ਲਈ ਕਿਹਾ ਸੀ ਪਰ ਜਾਖੜ ਦਾ ਖੁਦ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੀ ਉਪ ਚੋਣ ਲੜਨ ਦੇ ਉਹ ਚਾਹਵਾਨ ਨਹੀਂ ਹਨ। ਉਹ ਵਾਰ-ਵਾਰ ਉਪ ਚੋਣ ਨਹੀਂ ਲੜਨਗੇ। ਇਸ ਲਈ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਧੰਨਵਾਦੀ ਦੌਰਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਜਾਖੜ ਨੇ ਹਾਰ ਦੇ ਬਾਵਜੂਦ ਗੁਰਦਾਸਪੁਰ 'ਚ ਪੈਂਦੇ ਦੀਨਾਨਗਰ ਅਤੇ ਹੋਰ ਇਲਾਕਿਆਂ 'ਚ ਜਾ ਕੇ ਵੋਟਾਂ ਦਾ ਧੰਨਵਾਦ ਕੀਤਾ।


author

rajwinder kaur

Content Editor

Related News