ਕੇਂਦਰ ਸਰਕਾਰ ਦੀਆਂ ਗਲਤੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸੁਨੀਲ ਜਾਖੜ ਯੋਗ ਉਮੀਂਦਵਾਰ - ਸਿਡਾਨਾ

Thursday, Sep 21, 2017 - 04:38 PM (IST)

ਕੇਂਦਰ ਸਰਕਾਰ ਦੀਆਂ ਗਲਤੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸੁਨੀਲ ਜਾਖੜ ਯੋਗ ਉਮੀਂਦਵਾਰ - ਸਿਡਾਨਾ


ਜਲਾਲਾਬਾਦ (ਸੇਤੀਆ) - ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਉੱਪ ਚੋਣ ਲਈ ਮਜ਼ਬੂਤ ਉਮੀਦਵਾਰ ਹਨ। ਉਨ੍ਹਾਂ ਦਾ ਕਾਂਗਰਸ ਪ੍ਰਤੀ ਵਿਸ਼ਵਾਸ ਅਤੇ ਵਚਨਬੱਧਤਾ ਨੂੰ ਦੇਖਦਿਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਬੇਦਾਗ ਨੇਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਹ ਵਿਚਾਰ ਕਾਂਗਰਸ ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਹਨ । ਇਸ ਮੌਕੇ ਉਨ੍ਹਾਂ ਨਾਲ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ, ਦਰਸ਼ਨ ਲਾਲ ਵਾਟਸ, ਕੁਲਵੰਤ ਸਿੰਘ ਕਟਾਰੀਆ, ਬਲਜਿੰਦਰ ਨਾਰੰਗ, ਕੁਲਵੰਤ ਕਟਾਰੀਆ, ਰਜਿੰਦਰ ਰਾਣਾ, ਨੰਨੂ ਕੁੱਕੜ, ਵਰਿੰਦਰ ਕੁਮਾਰ, ਰਮੇਸ਼ ਬਗੋਰੀਆ, ਵਿਕ੍ਰਮ ਸੋਢੀ, ਵਿਜੇ ਬਜਾਜ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਸਿਡਾਨਾ ਨੇ ਚੰਡੀਗੜ੍ਹ ਵਿਖੇ ਸ੍ਰੀ ਸੁਨੀਲ ਜਾਖੜ ਨੂੰ ਟਿਕਟ ਮਿਲਣ 'ਤੇ ਬੁੱਕਾ ਭੇਂਟ ਕਰਕੇ ਵਧਾਈ ਵੀ ਦਿੱਤੀ। 

ਉਨ੍ਹਾਂ ਨੇ ਕਿਹਾ ਕਿ ਜਾਖੜ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੂਹ ਤੋੜ ਜਵਾਬ ਦੇਣਗੇ ਕਿਉਂਕਿ ਜੀ. ਐੱਸ. ਟੀ, ਨੋਟਬੰਦੀ, ਝੂਠੇ ਵਾਅਦਿਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰ ਦਿੱਤਾ । ਵਪਾਰੀ, ਇੰਡਸਟਰੀਲਿਸਟ, ਮਜ਼ਦੂਰ ਸਾਰੇ ਵਰਗ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਕੇਂਦਰ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਤੋਂ ਜੀ. ਐੱਸ. ਟੀ. ਨੂੰ ਜਨਤਾ 'ਤੇ ਥੋਪਿਆ ਹੈ। ਜੀ. ਐੱਸ. ਟੀ. ਰਿਟਰਨ ਫਾਈਲ ਕਰਨ ਦੌਰਾਨ ਸਰਵਰ ਡਾਊਨ ਰਹਿੰਦਾ ਹੈ, ਜਿਸ ਕਾਰਨ ਵਪਾਰੀਆਂ ਤੇ ਇੰਡਸਟਰਲਿਸਟਾਂ ਕੋਲੋਂ ਰਿਟਰਨ ਫਾਈਲ ਹੀ ਨਹੀਂ ਹੋ ਰਹੀ ਅਤੇ ਵਿਭਾਗ ਉਨ੍ਹਾਂ ਨੂੰ ਡਿਫਾਲਟਰ ਬਣਾਈ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਪ ਚੋਣ ਪੰਜਾਬ 'ਚ ਅਕਾਲੀ-ਭਾਜਪਾ ਤੇ 'ਆਪ' ਦੇ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਗਠਜੋੜ 'ਤੇ 'ਆਪ' ਦੇ ਚਿਹਰੇ ਤੋਂ ਨਕਾਬ ਉਤਰ ਚੁੱਕਾ ਹੈ। ਹੁਣ ਭਾਜਪਾ ਨੂੰ ਆਪਣੀ ਸਾਖ ਬਣਾਉਣ ਲਈ ਵੋਟਰਾਂ 'ਚ ਜਾਣਾ ਹੋਵੇਗਾ ਅਤੇ ਜਨਤਾ ਦੀ ਅਦਾਲਤ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਕਾਂਗਰਸ ਦੇ ਪੱਖ ਵਿਚ ਫੈਸਲਾ ਕਰੇਗੀ। ਕਾਂਗਰਸ ਭਾਰੀ ਵੋਟਾਂ ਦੇ ਫਰਕ ਨਾਲ ਉਪ ਚੋਣ ਜਿੱਤੇਗੀ।


Related News