ਯੋਗਰਾਜ ਸਿੰਘ 'ਤੇ ਗ੍ਰਿਫ਼ਤਾਰੀ ਦੀ ਤਲਵਾਰ ! ਅਦਾਕਾਰ ਨੇ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ
Sunday, May 17, 2026 - 04:45 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਆਪਣੀ ਹਾਲੀਆ ਵੈੱਬ ਸੀਰੀਜ਼ 'ਲੁੱਖੇ' (Lukkhe) ਵਿੱਚ ਔਰਤਾਂ ਵਿਰੁੱਧ ਕਥਿਤ ਤੌਰ 'ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਇਹ ਕਦਮ ਉਨ੍ਹਾਂ ਵਿਰੁੱਧ ਚੰਡੀਗੜ੍ਹ ਵਿੱਚ ਦਰਜ ਹੋਈ FIR ਤੋਂ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ: ਦੂਜਾ ਵਿਆਹ ਕਰਵਾ ਕੇ ਘਰ ਪਹੁੰਚੀ ਅਦਾਕਾਰਾ 'ਤੇ ਸੁੱਟੇ ਗਏ 'ਕਬਰਸਤਾਨ' ਦੇ ਫੁੱਲ ! ਖੁਦ ਕੀਤਾ ਖੁਲਾਸਾ
ਯੋਗਰਾਜ ਸਿੰਘ ਵਿਰੁੱਧ 14 ਮਈ, 2026 ਨੂੰ ਵਕੀਲ ਉਜਵਲ ਭਸੀਨ ਅਤੇ ਜਤਿਨ ਵਰਮਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੈੱਬ ਸੀਰੀਜ਼ ਦੇ ਇੱਕ ਵਾਇਰਲ ਸੀਨ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਬੋਲੇ ਗਏ ਸੰਵਾਦ ਕੰਮਕਾਜੀ ਔਰਤਾਂ ਦਾ ਅਪਮਾਨ ਕਰਦੇ ਹਨ, ਔਰਤਾਂ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਯੋਗਰਾਜ ਸਿੰਘ ਦਾ ਪੱਖ ਅਤੇ ਅਦਾਲਤੀ ਕਾਰਵਾਈ ਅਦਾਲਤ ਵਿੱਚ ਆਪਣੇ ਵਕੀਲ ਰਾਹੀਂ ਪੱਖ ਰੱਖਦਿਆਂ ਯੋਗਰਾਜ ਸਿੰਘ ਨੇ ਦਲੀਲ ਦਿੱਤੀ ਕਿ ਉਹ ਵੈੱਬ ਸੀਰੀਜ਼ ਵਿੱਚ ਸਿਰਫ਼ ਇੱਕ ਕਿਰਦਾਰ ਨਿਭਾ ਰਹੇ ਸਨ ਅਤੇ ਉਹ ਪ੍ਰੋਡਕਸ਼ਨ ਨਾਲ ਹੋਏ ਇੱਕ ਸਮਝੌਤੇ ਵਿੱਚ ਬੱਝੇ ਹੋਏ ਸਨ। ਅਦਾਲਤ ਨੇ ਇਸ ਮਾਮਲੇ ਵਿੱਚ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਤੱਕ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ: 22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ, ਕੀ ਤੁਸੀਂ ਸੁਣਿਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
