ਜਾਖੜ ਨੇ ਖੇਤੀ ਬਿੱਲਾਂ ਖ਼ਿਲਾਫ ਕੱਢੀ ਦਿਲੀ ਭੜਾਸ, 'ਬੱਚਿਆਂ ਵਾਂਗ ਪਾਲੀ ਫ਼ਸਲ ਸੰਭਾਲਣ ਵੇਲੇ ਸੜਕਾਂ 'ਤੇ ਕਿਸਾਨ'

Monday, Oct 05, 2020 - 02:48 PM (IST)

ਜਾਖੜ ਨੇ ਖੇਤੀ ਬਿੱਲਾਂ ਖ਼ਿਲਾਫ ਕੱਢੀ ਦਿਲੀ ਭੜਾਸ, 'ਬੱਚਿਆਂ ਵਾਂਗ ਪਾਲੀ ਫ਼ਸਲ ਸੰਭਾਲਣ ਵੇਲੇ ਸੜਕਾਂ 'ਤੇ ਕਿਸਾਨ'

ਸੰਗਰੂਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਖ਼ਿਲਾਫ਼ ਸੰਗਰੂਰ 'ਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਰੈਲੀ ਕਰ ਰਹੇ ਹਨ। ਇਸ ਮੌਕੇ ਰਾਹੁਲ ਗਾਂਧੀ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ। ਰਾਹੁਲ ਗਾਂਧੀ ਦੇ ਮੰਚ ਤੋਂ ਸੰਬੋਧਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਖੇਤੀ ਬਿੱਲਾਂ ਖ਼ਿਲਾਫ਼ ਕੇਂਦਰ ਸਰਕਾਰ ਨੂੰ ਰੱਜ ਕੇ ਸੁਣਾਈਆਂ।

ਇਹ ਵੀ ਪੜ੍ਹੋ : ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ

PunjabKesari

ਸੁਨੀਲ ਜਾਖੜ ਨੇ ਕੇਂਦਰ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਬਹੁਤ ਵੱਡੇ ਪੱਧਰ 'ਤੇ ਕਿਸਾਨ ਵਿਰੋਧੀ ਸਰਕਾਰ ਦੀ ਬਰਬਾਦੀ ਦੀਆਂ ਸਕੀਮਾਂ ਬਣ ਰਹੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਕੋਈ ਇਕ ਦਿਨ 'ਚ ਨਹੀਂ ਆਏ, ਸਗੋਂ ਕੋਰੋਨਾ ਕਾਰਨ ਸਰਕਾਰ ਮੌਕਾ ਭਾਲ ਰਹੀ ਸੀ ਕਿ ਜਦੋਂ ਕਿਸਾਨ ਕਿਸੇ ਨਾ ਕਿਸੇ ਰੁਝੇਵੇਂ 'ਚ ਰੁੱਝੇ ਹੋਣ ਤਾਂ ਉਦੋਂ ਇਹ ਕਾਲੇ ਕਾਨੂੰਨ ਉਨ੍ਹਾਂ 'ਤੇ ਥੋਪ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦਾ ਬਹਾਨਾ ਨਹੀਂ ਮਿਲਦਾ ਤਾਂ ਇਨ੍ਹਾਂ ਨੇ ਵਾਢੀਆਂ ਦੇ ਸਮੇਂ ਇਹ ਸਭ ਕੁੱਝ ਕਰ ਦੇਣਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਕਿਸਾਨਾਂ ਦਾ ਬੱਚਿਆਂ ਵਾਂਗ ਪਾਲੀਆਂ ਫ਼ਸਲਾਂ ਨੂੰ ਸੰਭਾਲਣ ਦਾ ਸਮਾਂ ਹੈ ਤਾਂ ਕਿਸਾਨ ਸੜਕਾਂ 'ਤੇ ਰੁਲ੍ਹ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਖੇਤੀ ਬਿੱਲਾਂ ਦੇ ਰੂਪ 'ਚ ਕਿਸਾਨਾਂ ਦੇ ਮੌਤ ਦੇ ਵਾਰੰਟ 'ਤੇ ਹਸਤਾਖ਼ਰ ਕੀਤੇ ਹਨ ਅਤੇ ਬਾਅਦ 'ਚ ਕੇਂਦਰ ਸਰਕਾਰ ਪੁੱਛਦੀ ਹੈ ਕਿ ਪੰਜਾਬ ਦਾ ਕਿਸਾਨ ਅਜਿਹਾ ਕਿਉਂ ਕਰ ਰਿਹਾ ਹੈ।


 


author

Babita

Content Editor

Related News