ਹੁਸ਼ਿਆਰਪੁਰ ਵਿਚ ਸੁਨੀਲ ਜਾਖੜ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

Tuesday, Jul 18, 2023 - 06:21 PM (IST)

ਹੁਸ਼ਿਆਰਪੁਰ ਵਿਚ ਸੁਨੀਲ ਜਾਖੜ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਹੁਸ਼ਿਆਰਪੁਰ (ਘੁੰਮਣ) : ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਕਮੇਟੀ ਵਲੋਂ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਦਾ ਹੁਸ਼ਿਆਰਪੁਰ ਫੇਰੀ ਦੌਰਾਨ ਦਲਿਤਾਂ ਨੂੰ ਪੈਰ ਦੀ ਜੁੱਤੀ ਕਹਿਣ ਦੇ ਰੋਸ਼ ਵਜੋਂ ਕਾਲੀਆ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਲਾਰੈਂਸ ਚੌਧਰੀ, ਮਾਸਟਰ ਮਹਿੰਦਰ ਸਿੰਘ ਹੀਰ, ਵਿਕਾਸ ਹੰਸ, ਧਿਆਨ ਚੰਦ ਧਿਆਨਾ, ਦਾਨਿਸ਼ ਕੁਰੈਸ਼ੀ,ਅਮਨ ਸਿੰਘ,ਜਾਵੇਦ ਖ਼ਾਂ ਆਦਿ ਨੇਤਾ ਮੌਜੂਦਗੀ ਸਨ। ਪ੍ਰਦਸ਼ਨਕਾਰੀ ਸੁਨੀਲ ਜਾਖੜ ਗੋ ਬੈਕ ਅਤੇ ਪੰਜਾਬ ਭਾਜਪਾ ਦਲਿਤ ਅਤੇ ਘੱਟਗਿਣਤੀ ਵਿਰੋਧੀ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਾਰੀਆਂ ਗੋਲ਼ੀਆਂ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਭਾਜਪਾ ਨੇ ਪ੍ਰਧਾਨ ਬਣਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਦਲਿਤ ਵਿਰੋਧੀ ਹੈ। ਜਿਹੜੀ ਭਾਜਪਾ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦੀ ਸੀ ਉਸੇ ਭਾਜਪਾ ਨੇ ਦਲਿਤ ਵਿਰੋਧੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਦਲਿਤਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੂੰਹ ਤੇ ਕੁੱਝ ਹੋਰ  ਢਿੱਡੋਂ ਦਲਿਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਭਾਜਪਾ ਸੁਨੀਲ ਜਾਖੜ ਨੂੰ ਪ੍ਰਧਾਨ ਅਹੁਦੇ ਤੋਂ ਨਹੀਂ ਹਟਾਉਂਦੀ ਪੂਰੇ ਪੰਜਾਬ ਅੰਦਰ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲੋਕਾਂ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News