ਜਲਾਲਾਬਾਦ 'ਚ ਸੁਨੀਲ ਬਿਸ਼ੋਰ ਵੱਲੋਂ ਸਿਖਾਇਆ ਜਾ ਰਿਹਾ ਹੈ ਫਰੀ ਡਾਂਸ (ਵੀਡੀਓ)
Monday, Jun 11, 2018 - 02:08 PM (IST)
ਜਲਾਲਾਬਾਦ (ਬਿਊਰੋ) - ਸਕੂਲਾਂ ਤੋਂ ਹੋਈਆਂ ਗਰਮੀ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਤਣਾਅ ਤੋਂ ਮੁਕਤ ਰੱਖਣ ਤੇ ਚੰਗੀ ਸੇਧ ਦੇਣ ਲਈ ਸੁਨੀਲ ਬਿਸ਼ੋਰ ਨਾਂ ਦੇ ਨੌਜਵਾਨ ਵੱਲੋਂ ਜਲਾਲਾਬਾਦ 'ਚ ਫਰੀ ਡਾਂਸ ਕੈਂਪ ਲਗਾਇਆ ਗਿਆ ਹੈ। ਇਸ ਕੈਂਪ 'ਚ ਵੱਡੀ ਗਿਣਤੀ 'ਚ ਬੱਚੇ, ਲੜਕੀਆਂ, ਔਰਤਾਂ ਤੇ ਨੌਜਵਾਨਾਂ ਵੱਲੋਂ ਉਤਸ਼ਾਹਿਤ ਹੋ ਕੇ ਹਿੱਸਾ ਲੈ ਰਹੇ ਹਨ। ਇਸ ਮੌਕੇ ਸੁਨੀਲ ਬਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕੈਂਪ ਬੱਚਿਆਂ ਨੂੰ ਕੁਝ ਨਵਾਂ ਸਿਖਾਉਣ ਦੇ ਮਕਸਦ ਨਾਲ ਲਗਾਇਆ ਹੋਇਆ ਹੈ।
ਦੱਸਣਯੋਗ ਹੈ ਕਿ ਜਲਾਲਾਬਾਦ 'ਚ ਇਹ ਕੈਂਪ ਸੁਨੀਲ ਬਿਸ਼ੋਰ ਵੱਲੋਂ ਹਰ ਸਾਲ 5 ਤੋਂ 16 ਜੂਨ ਤੱਕ ਲਗਾਇਆ ਜਾਂਦਾ ਹੈ, ਜਿਸ 'ਚ ਬੱਚੇ ਅਤੇ ਹੋਰ ਬਾਕੀ ਦੇ ਲੋਕ ਬਹੁਤ ਉਤਸ਼ਾਹਿਤ ਹੋ ਕੇ ਭਾਗ ਲੈਂਦੇ ਹਨ।