ਸਾਧ ਦਾ ਸ਼ਰਮਨਾਕ ਕਾਰਾ, ਬਜ਼ੁਰਗ ਔਰਤ 'ਤੇ ਤੇਲ ਪਾ ਕੇ ਲਾਈ ਅੱਗ
Thursday, May 21, 2020 - 06:07 PM (IST)

ਸੁਨਾਮ ਊਧਮ ਸਿੰਘ (ਬਾਂਸਲ): ਨਜ਼ਦੀਕੀ ਪਿੰਡ ਛਾਜਲੀ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ।ਇਸ ਸਬੰਧੀ ਥਾਣਾ ਛਾਜਲੀ ਦੇ ਐੱਸ.ਐੱਚ.ਓ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਛਾਜਲੀ ਅੰਦਰ ਸਮਾਧਾਂ (ਡੇਰਾ) 'ਚ ਪਿੰਡ ਦੀ ਬਜ਼ੁਰਗ ਔਰਤ ਸੁਖਵਿੰਦਰ ਕੌਰ (65) ਡੇਰੇ 'ਚ ਮੱਥਾ ਟੇਕਣ ਆਈ ਸੀ। ਉਥੇ ਰਹਿੰਦੇ ਸਾਧ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਬਲਵੀਰ ਸਿੰਘ ਨੇ ਸੁਖਵਿੰਦਰ ਕੌਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਜਿਸ ਕਾਰਨ ਬਜ਼ੁਰਗ ਔਰਤ 70 ਫੀਸਦੀ ਝੁਲਸ ਗਈ।ਸੁਖਵਿੰਦਰ ਕੌਰ ਨੂੰ ਗੰਭੀਰ ਹਾਲਤ 'ਚ ਸੁਨਾਮ ਦੇ ਪ੍ਰਾਈਵੇਟ ਹਸਪਤਾਲ ਅੰਦਰ ਦਾਖਲ ਕਰਵਾ ਦਿੱਤਾ ਗਿਆ।ਸੁਖਵਿੰਦਰ ਕੌਰ ਦੇ ਪੁੱਤਰ ਜਗਸੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸਾਧ ਬਲਵੀਰ ਖਿਲਾਫ ਥਾਣਾ ਛਾਜਲੀ ਵਿਖੇ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।