ਯੂਕ੍ਰੇਨ ’ਚ ਫਸਿਆ ਭਵਾਨੀਗੜ੍ਹ ਦਾ ਸੁਮਿਤ, ਚਿੰਤਾ ’ਚ ਡੁੱਬਿਆ ਪਰਿਵਾਰ

Monday, Feb 28, 2022 - 07:55 PM (IST)

ਯੂਕ੍ਰੇਨ ’ਚ ਫਸਿਆ ਭਵਾਨੀਗੜ੍ਹ ਦਾ ਸੁਮਿਤ, ਚਿੰਤਾ ’ਚ ਡੁੱਬਿਆ ਪਰਿਵਾਰ

ਭਵਾਨੀਗੜ੍ਹ (ਵਿਕਾਸ)-ਰੂਸ ਤੇ ਯੂਕ੍ਰੇਨ ਵਿਚਕਾਰ ਛਿੜੀ ਜੰਗ ’ਚ ਸੰਗਰੂਰ ਜ਼ਿਲ੍ਹੇ ਅਧੀਨ ਆਉਂਦੀ ਸਬ-ਡਵੀਜ਼ਨ ਭਵਾਨੀਗੜ੍ਹ ਦਾ ਵਿਦਿਆਰਥੀ ਸੁਮਿਤ ਕੁਮਾਰ ਵੀ ਫਸਿਆ ਹੋਇਆ ਹੈ। ਸੁਮਿਤ ਪਿਛਲੇ ਸਾਲ ਸਤੰਬਰ ’ਚ ਯੂਕ੍ਰੇਨ ਦੇ ਪੁਲਟਾਵਾ ਸ਼ਹਿਰ ’ਚ ਪੜ੍ਹਾਈ ਕਰਨ ਲਈ ਗਿਆ ਸੀ, ਜਿਸ ਦੀ ਸਲਾਮਤੀ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਕਾਫ਼ੀ ਚਿੰਤਾ ’ਚ ਹਨ। ਸੁਮਿਤ ਦੇ ਪਿਤਾ ਨੌਹਰ ਚੰਦ ਸ਼ਹਿਰ ਦੀ ਤੂਰ ਪੱਤੀ ’ਚ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ ਅਤੇ ਮੁੱਖ ਬਾਜ਼ਾਰ ’ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਕਰਦੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ

ਸੁਮਿਤ ਕੁਮਾਰ ਦੇ ਭਰਾ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਸੁਮਿਤ ਯੂਕ੍ਰੇਨ ਵਿਖੇ ਪੁਲਟਾਵਾ ਯੂਨੀਵਰਸਿਟੀ ਆਫ ਇਕੋਨਾਮਿਕਸ ਐਂਡ ਟ੍ਰੇਡ ’ਚ ਦਾਖਲਾ ਲੈ ਕੇ ਉੱਥੇ ਲੈਂਗੁਏਜ ਕੋਰਸ ਕਰਨ ਲਈ ਪਿਛਲੇ ਸਾਲ 20 ਸਤੰਬਰ ਨੂੰ ਪੁਲਟਾਵਾ ਸ਼ਹਿਰ ਗਿਆ ਸੀ ਤੇ ਹੁਣ ਯੂਕ੍ਰੇਨ ਤੇ ਰੂਸ ਵਿਚਾਲੇ ਜੰਗ ਲੱਗਣ ਤੋਂ ਬਾਅਦ ਖ਼ਤਰੇ ਨੂੰ ਭਾਂਪਦੇ ਹੋਏ ਸਥਾਨਕ ਪ੍ਰਸ਼ਾਸਨ ਵੱਲੋਂ ਉਕਤ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਕਿਸੇ ਹੋਰ ਜਗ੍ਹਾ ’ਤੇ ਪਲਾਇਨ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਉਸ ਦੇ ਭਰਾ ਸੁਮਿਤ ਸਮੇਤ ਹੋਰਨਾਂ ਵਿਦਿਆਰਥੀਆਂ ਨੇ ਪਹਿਲਾਂ ਯੂਕ੍ਰੇਨ ਦੇ ਨਾਲ ਲੱਗਦੇ ਪੋਲੈਂਡ ਦੇ ਬਾਰਡਰ ਵੱਲ ਜਾਣ ਲਈ ਰੁਖ਼ ਕੀਤਾ ਪਰ ਬਾਅਦ ਵਿਚ ਪ੍ਰਸ਼ਾਸਨ ਨੇ ਉੱਥੇ ਖਾਣੇ ਦੀ ਭਾਰੀ ਕਮੀ ਅਤੇ ਹੋਰ ਸਾਧਨਾਂ ਦੀ ਘਾਟ ਨੂੰ ਦੇਖਦੇ ਹੋਏ ਉਨ੍ਹਾਂ ਸਾਰਿਆਂ ਨੂੰ ਪੋਲੈਂਡ ਬਾਰਡਰ ਜਾਣ ਦੀ ਬਜਾਏ ਕਿਸੇ ਹੋਰ ਸੁਰੱਖਿਅਤ ਥਾਂ ’ਤੇ ਜਾਣ ਨੂੰ ਆਖ ਕਹਿ ਦਿੱਤਾ।

ਇਹ ਵੀ ਪੜ੍ਹੋ : Russia-Ukraine War: ਮਾਤਭੂਮੀ ਦੀ ਰੱਖਿਆ ਲਈ ਵਿਦੇਸ਼ਾਂ ’ਚੋਂ ਵਤਨ ਪਰਤ ਰਹੇ ਯੂਕ੍ਰੇਨੀ

ਅਮਿਤ ਨੇ ਦੱਸਿਆ ਕਿ ਸੁਮਿਤ ਨੂੰ ਲੈ ਕੇ ਉਸ ਦਾ ਪਰਿਵਾਰ ਬਹੁਤ ਚਿੰਤਾ ’ਚ ਹੈ ਭਾਵੇਂ ਅੰਬੈਸੀ ਦੇ ਅਧਿਕਾਰੀ ਸੁਮਿਤ ਨਾਲ ਸੰਪਰਕ ’ਚ ਹਨ ਪਰ ਇਨ੍ਹਾਂ ਹਾਲਾਤ ’ਚ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੀ ਦਰਕਾਰ ਹੈ, ਤੋਂ ਇਲਾਵਾ ਉਨ੍ਹਾਂ ਨੂੰ ਸਹੀ ਢੰਗ ਨਾਲ ਖਾਣਾ-ਪੀਣਾ ਵੀ ਨਹੀਂ ਮਿਲ ਰਿਹਾ। ਅਮਿਤ ਨੇ ਦੱਸਿਆ ਕਿ ਦਿਨ ’ਚ ਕਈ ਵਾਰ ਉਹ ਆਪਣੇ ਭਰਾ ਸੁਮਿਤ ਨਾਲ ਫੋਨ ਜ਼ਰੀਏ ਗੱਲਬਾਤ ਕਰਦਾ ਰਹਿੰਦਾ ਹੈ ਤਾਂ ਜੋ ਉੱਥੋਂ ਦੀ ਸਹੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇ। ਅਮਿਤ ਨੇ ਦੱਸਿਆ ਕਿ ਜਿਸ ਤਰ੍ਹਾਂ ਦੇ ਯੂਕ੍ਰੇਨ ਦੇਸ਼ ’ਚ ਅੱਜ ਹਾਲਾਤ ਬਣੇ ਹੋਏ ਹਨ, ਉਸ ਦਾ ਭਰਾ ਸੁਮਿਤ ਜਲਦ ਤੋਂ ਜਲਦ ਭਾਰਤ ਵਾਪਸ ਪਰਤਣਾ ਚਾਹੁੰਦਾ ਹੈ। ਪਰਿਵਾਰ ਨੇ ਦੱਸਿਆ ਕਿ ਆਪਣੇ ਬੱਚੇ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਫਰਿਆਦ ਕੀਤੀ ਹੈ। ਉੱਥੇ ਹੀ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਸੁਮਿਤ ਕੁਮਾਰ ਦੇ ਸਾਰੇ ਕਾਗਜ਼ਾਤ ਭੇਜੇ ਹਨ।


author

Manoj

Content Editor

Related News