ਐੱਨ. ਆਰ. ਆਈਜ਼ ਦਾ ਸਮਰਥਨ ਮਿਲਣ ਤੋਂ ਬਾਅਦ ਜਾਣੋ ਕੀ ਬੋਲੇ ਸੁਖਪਾਲ ਖਹਿਰਾ

11/08/2018 6:38:02 PM

ਚੰਡੀਗੜ੍ਹ/ਜਲੰਧਰ(ਮਨਮੋਹਨ)— ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਐੱਨ. ਆਰ. ਆਈਜ਼ ਦਾ ਸਮਰਥਨ ਮਿਲਣ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇਕ ਕੇਜਰੀਵਾਲ 'ਤੇ ਥੱਪੜ ਵੱਜਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਪ੍ਰਵਾਸੀ ਪੰਜਾਬੀ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਹ ਉੁਨ੍ਹÎਾਂ ਦਾ ਭਰੋਸਾ ਕਦੇ ਨਹੀਂ ਤੋੜਨਗੇ ਅਤੇ ਆਉਣ ਵਾਲੇ ਸਮੇਂ 'ਚ ਇਕ ਮੋਰਚਾ ਤਿਆਰ ਕੀਤਾ ਜਾਵੇਗਾ। ਇਸ ਮੋਰਚੇ 'ਚ ਪੰਜਾਬ ਦੇ ਹੱਕ ਦੀ ਗੱਲ ਕੀਤੀ ਜਾਵੇਗੀ ਅਤੇ ਕੁਝ ਥਾਂ ਵੀ ਐੱਨ. ਆਰ. ਆਈਜ਼ ਨੂੰ ਦਿੱਤੀ ਜਾਵੇਗੀ ਜੋਕਿ ਪਾਲੀਟਿਕਲ ਅਫੇਅਰਸ ਕਮੇਟੀ ਨਿਰਧਾਰਿਤ ਕਰੇਗੀ। 

ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਤਾਣਾਸ਼ਾਹੀ ਰਵੱਈਆ ਤੋਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਇਸੇ ਐੱਨ. ਆਰ. ਆਈਜ਼ ਦੀ ਫੰਡਿੰਗ ਦੇ ਕਾਰਨ ਆਮ ਆਦਮੀ ਪਾਰਟੀ ਸੱਤਾ 'ਚ ਆਈ ਸੀ ਅਤੇ ਉਹ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਲਗਾਤਾਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ 'ਚ ਬੈਠ ਕੇ ਤਾਣਾਸ਼ਾਹੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਦਾ ਖਾਮਿਆਜ਼ਾ ਕੇਜਰੀਵਾਲ ਭੁਗਤਣਾ ਪੈ ਸਕਦਾ ਹੈ।  

ਦੱਸ ਦੇਈਏ ਕਿ ਕਿਸੇ ਵੀ ਚੋਣਾਂ 'ਚ ਐੱਨ. ਆਰ. ਆਈਜ਼ ਦੀ ਫੰਡਿੰਗ ਇਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜੋਕਿ ਸਬੰਧਤ ਪਾਰਟੀ ਨੂੰ ਜਿੱਤਣ 'ਚ ਸਹਾਇਕ ਸਾਬਤ ਹੁੰਦੀ ਹੈ। ਇਸ ਲਈ ਸਵਾਲ ਇਹ ਉੱਠਦਾ ਹੈ ਕਿ ਬਿਨਾਂ ਕਿਸੇ ਐੱਨ. ਆਰ. ਆਈ. ਫੰਡਿੰਗ ਦੇ ਆਮ ਆਦਮੀ ਪਾਰਟੀ 2019 ਦੇ ਲੋਕ ਸਭਾ ਚੋਣਾਂ ਕਿਵੇਂ ਜਿੱਤਦੀ ਹੈ ਜਦਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ 'ਚ ਚੰਦਾ ਇਕੱਠਾ ਕਰਕੇ ਆਉਣ ਵਾਲੀਆਂ 2019 ਦੀਆਂ ਦੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਤੇ ਨਾ ਕਿਤੇ 'ਆਪ' ਪਾਰਟੀ ਲਈ ਫੰਡਿੰਗ ਇਕ ਵੱਡਾ ਮੁੱਦਾ ਬਣੇਗੀ।


shivani attri

Content Editor

Related News