ਪਾਰਟੀ 'ਚ ਆਪਸੀ ਫੁੱਟ 'ਤੇ ਦੇਖੋ ਕੀ ਬੋਲੇ ਸੁਖਪਾਲ ਖਹਿਰਾ (ਵੀਡੀਓ)

07/16/2018 7:04:32 PM

ਅੰਮ੍ਰਿਤਸਰ (ਸੁਮਿਤ)  : ਬੀਤੇ ਦਿਨੀਂ ਪਾਰਟੀ ਦੇ 6 ਜ਼ਿਲਾ ਪ੍ਰਧਾਨਾਂ ਸਮੇਤ 15 ਅਹਿਮ ਅਹੁਦੇਦਾਰਾਂ ਵਲੋਂ ਦਿੱਤੇ ਗਏ ਅਸਤੀਫਿਆਂ ਨੂੰ ਸੁਖਪਾਲ ਖਹਿਰਾ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਚ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪਾਰਟੀ ਆਗੂਆ ਦਾ ਇਸ ਤਰ੍ਹਾਂ ਇਕੱਠਿਆਂ ਪਾਰਟੀ 'ਚੋਂ ਅਸਤੀਫਾ ਦੇਣਾ ਚਿੰਤਾਜਨਕ ਹੈ। ਖਹਿਰਾ ਨੇ ਕਿਹਾ ਕਿ ਉਹ ਜਲਦ ਹੀ ਇਸ ਸੰਬੰਧੀ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰ ਰਹੇ ਹਨ। ਖਹਿਰਾ ਮੁਤਾਬਕ ਉਨ੍ਹਾਂ ਮਾਨ ਨੂੰ ਕਿਹਾ ਹੈ ਜਲਦ ਹੀ ਪੰਜਾਬ ਪੱਧਰ 'ਤੇ ਪਾਰਟੀ ਆਗੂਆਂ ਦੀ ਮੀਟਿੰਗ ਕੀਤੀ ਜਾਵੇ, ਜਿਸ ਵਿਚ ਇਨ੍ਹਾਂ ਨਾਰਾਜ਼ ਆਗੂਆਂ ਨੂੰ ਵੀ ਸ਼ਾਮਿਲ ਕਰਕੇ ਸਾਰਿਆਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ। ਨਾਲ ਹੀ ਖਹਿਰਾ ਨੇ ਕਿਹਾ ਕਿ ਇਹ ਸਮਾਂ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮਨਾ ਕੇ 2019 ਦੀ ਰਣਨੀਤੀ ਉਲੀਕਣ ਦਾ ਹੈ। 
ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਦਿੱਲੀ ਇਕਾਈ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਪਾਰਟੀ ਵਰਕਰ ਸਥਾਨਕ ਆਗੂਆਂ ਵਲੋਂ ਬਿਨਾਂ ਸਲਾਹ ਮਸ਼ਵਰਾ ਲਏ ਗਏ ਫੈਸਲਿਆਂ ਤੋਂ ਖਫਾ ਹਨ।


Related News