ਹਾਥੀ 'ਤੇ ਸਵਾਰ ਹੋ ਕੇ ਚੋਣ ਲੜਣਗੇ ਸੁਖਪਾਲ ਖਹਿਰਾ! (ਵੀਡੀਓ)

Friday, Feb 08, 2019 - 06:52 PM (IST)

ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਲੋਕ ਸਭਾ ਚੋਣਾਂ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਲੜ ਸਕਦਾ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਬਸਪਾ ਨਾਲ ਗਠਜੋੜ ਹੋਣ ਦੀ ਉਮੀਦ ਜਤਾਈ ਹੈ। ਬਠਿੰਡਾ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੁਖਪਾਲ ਖਹਿਰਾ ਨੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਆਪਣਾ ਸਿਆਸੀ ਦੁਸ਼ਮਣ ਦੱਸਿਆ ਹੈ।
ਇਥੇ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਅੰਦਾਜਨ ਲਗਭਗ 2 ਮਹੀਨੇ ਦਾ ਸਮਾਂ ਹੀ ਬਾਕੀ ਹੈ। ਅਜਿਹੇ 'ਚ ਸਿਆਸੀ ਪਿੱਚ 'ਤੇ ਨਵੇਂ ਸਿਆਸੀ ਸਾਥੀ ਲੱਭਣ ਦੀ ਦੌੜ ਜਾਰੀ ਹੈ। ਜਿਸ ਦੇ ਚੱਲਦੇ ਹਮ ਖਿਆਲੀ ਧਿਰਾਂ ਵਲੋਂ ਇਕੱਠਿਆਂ ਹੋ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਗਠਨ ਕੀਤਾ ਗਿਆ ਹੈ। ਅਲਾਇੰਸ ਦੇ ਲੀਡਰਾਂ ਵਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ 8 ਸੀਟਾਂ 'ਤੇ ਹਮਖਿਆਲੀ ਧਿਰਾਂ ਵਲੋਂ ਸਹਿਮਤੀ ਬਣ ਗਈ ਹੈ ਜਿਸ ਦਾ ਐਲਾਨ ਹੋਣਾ ਅਜੇ ਬਾਕੀ ਹੈ।


author

Gurminder Singh

Content Editor

Related News