ਮੈਂ ਪਾਰਟੀ ਨਹੀਂ ਛੱਡਾਂਗਾ ਤੇ ਨਾ ਹੀ ਕਿੰਤੂ-ਪ੍ਰੰਤੂ ਕਰਾਂਗਾ : ਸੁਖਪਾਲ ਖਹਿਰਾ

Friday, Jul 27, 2018 - 02:50 PM (IST)

ਮੈਂ ਪਾਰਟੀ ਨਹੀਂ ਛੱਡਾਂਗਾ ਤੇ ਨਾ ਹੀ ਕਿੰਤੂ-ਪ੍ਰੰਤੂ ਕਰਾਂਗਾ : ਸੁਖਪਾਲ ਖਹਿਰਾ

ਚੰਡੀਗੜ੍ਹ : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਇਹ ਸਾਫ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਛੱਡਣਗੇ। ਇਹ ਬਿਆਨ ਸੁਖਪਾਲ ਖਹਿਰਾ ਵਲੋਂ ਸਾਥੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਤਾ ਹੈ। 
ਖਹਿਰਾ ਨੇ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ ਅਤੇ ਇਸੇ ਪਾਰਟੀ ਵਿਚ ਰਹਿ ਕੇ ਉਹ ਪਾਰਟੀ ਨੂੰ ਮਜ਼ਬੂਤ ਕਰਨਗੇ। ਖਹਿਰਾ ਨੇ ਕਿਹਾ ਕਿ ਇਹ ਪਾਰਟੀ ਵਰਕਰਾਂ ਅਤੇ ਵਾਲੰਟੀਅਰਾਂ ਨੇ ਆਪਣੇ ਖੂਨ ਪਸੀਨੇ ਨਾਲ ਖੜ੍ਹੀ ਕੀਤੀ ਹੈ, ਇਸ ਲਈ ਉਹ ਪਾਰਟੀ ਨੂੰ ਨਹੀਂ ਛੱਡਣਗੇ।


Related News