'ਜਨਤਾ ਦੀ ਸੱਥ' 'ਚ ਸੁਖਪਾਲ ਖਹਿਰਾ, ਦੇਖੋ ਪੂਰਾ ਇੰਟਰਵਿਊ (ਵੀਡੀਓ)

12/04/2018 11:29:42 AM

ਜਲੰਧਰ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' 'ਚ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਸੁਖਪਾਲ ਖਹਿਰਾ ਕੋਲੋਂ ਪੰਜਾਬ ਦੀ ਸਿਆਸਤ ਅਤੇ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਦੇ ਸਬੰਧ 'ਚ ਖੁੱਲ੍ਹੀ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਤੋਂ ਲੀਡਰਸ਼ਿਪ ਬਾਰੇ ਅਤੇ ਨਵੀਂ ਪਾਰਟੀ ਦੇ ਪ੍ਰਧਾਨ ਬਾਰੇ ਵੀ ਜਵਾਬਦੇਹੀ ਮੰਗੀ ਗਈ। 

ਇਸ ਦੇ ਨਾਲ ਹੀ ਖਹਿਰਾ ਕੋਲੋਂ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਵਾਬਦੇਹੀ ਮੰਗੀ ਗਈ। ਸੁਖਪਾਲ ਖਹਿਰਾ ਨਾਲ ਕੀਤਾ ਗਿਆ ਪੂਰਾ ਇੰਟਰਵਿਊ 'ਜਗ ਬਾਣੀ' ਦੇ ਫੇਸਬੁੱਕ ਪੇਜ਼, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਉੱਪਰ ਦਿੱਤੇ ਗਏ ਲਿੰਕ 'ਤੇ ਕਲਿਕ ਕਰਕੇ ਦੇਖ ਸਕਦੇ ਹੋ।


shivani attri

Content Editor

Related News