ਸੁਖਨਾ ''ਚ ਇਸ ਸਾਲ ਟਿਊਬਵੈੱਲ ਨਾਲ ਨਹੀਂ ਪਾਇਆ ਜਾਵੇਗਾ ਪਾਣੀ

10/30/2017 11:17:35 AM

ਚੰਡੀਗੜ੍ਹ (ਵਿਜੇ) : ਭਵਿੱਖ 'ਚ ਸੁਖਨਾ ਲੇਕ ਦਾ ਵਾਟਰ ਲੈਵਲ ਘੱਟ ਨਾ ਹੋ ਜਾਏ, ਹੁਣ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਪੱਕਾ ਹੱਲ ਲੱਭਣ ਦੀ ਤਿਆਰੀ ਕਰ ਰਿਹਾ ਹੈ। ਇਸ ਸਾਲ ਸ਼ਹਿਰ 'ਚ 800 ਐੱਮ. ਐੱਮ. ਤੋਂ ਜ਼ਿਆਦਾ ਬਾਰਿਸ਼ ਹੋਣ ਦੇ ਬਾਅਦ ਹੁਣ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਪੀਣ ਵਾਲੇ ਪਾਣੀ ਨੂੰ ਵੇਸਟ ਨਹੀਂ ਕੀਤਾ ਜਾਏਗਾ। ਸੁਖਨਾ ਲੇਕ ਨੂੰ ਇਸ ਸਾਲ ਫਰਵਰੀ 'ਚ 7 ਟਿਊਬਵੈੱਲਾਂ ਦੀ ਮਦਦ ਨਾਲ ਪੀਣ ਵਾਲੇ ਪਾਣੀ ਨਾਲ ਭਰਿਆ ਗਿਆ ਸੀ ਪਰ ਇਸ ਸਾਲ ਮਾਨਸੂਨ 'ਚ ਚੰਗੀ ਬਾਰਿਸ਼ ਹੋਣ ਦੇ ਬਾਅਦ ਸੁਖਨਾ ਲੇਕ ਦਾ ਵਾਟਰ ਲੈਵਲ 1162 ਫੁੱਟ ਤੋਂ ਉਪਰ ਪਹੁੰਚ ਗਿਆ ਸੀ, ਜੋ ਕਿ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਇਹੋ ਕਾਰਨ ਹੈ ਕਿ ਹੁਣ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਸੁਖਨਾ ਲੇਕ ਨੂੰ ਹੁਣ ਪੀਣ ਵਾਲੇ ਪਾਣੀ ਨਾਲ ਨਹੀਂ ਭਰਿਆ ਜਾਏਗਾ, ਜਦੋਂਕਿ ਪ੍ਰਸ਼ਾਸਨ ਨੇ ਜੂਨ 'ਚ ਸੁਖਨਾ ਲੇਕ ਦੇ ਹਾਲਾਤ ਨੂੰ ਵੇਖਦੇ ਹੋਏ ਨਵੰਬਰ ਤੋਂ ਫਰਵਰੀ ਤਕ ਮੁੜ ਪੀਣ ਵਾਲੇ ਪਾਣੀ ਨੂੰ ਲੇਕ 'ਚ ਪਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਲਈ ਜੋ ਪਾਈਪਾਂ ਲੇਕ 'ਚ ਪਾਈਆਂ ਸਨ, ਉਨ੍ਹਾਂ ਨੂੰ ਨਾ ਹਟਾਉਣ ਦਾ ਫੈਸਲਾ ਕੀਤਾ ਹੈ।
ਸੀਵਰੇਜ ਵਾਟਰ 'ਤੇ ਮੁੱਖ ਫੋਕਸ
ਪ੍ਰਸ਼ਾਸਨ ਦਾ ਮੁੱਖ ਫੋਕਸ ਹੁਣ ਸੀਵਰੇਜ ਵਾਟਰ ਨੂੰ ਸਾਫ ਕਰਕੇ ਸੁਖਨਾ ਲੇਕ 'ਚ ਪਾਉਣ 'ਤੇ ਹੈ। ਇਸ ਪ੍ਰੋਜੈਕਟ ਲਈ ਪ੍ਰਸ਼ਾਸਨ ਆਈ. ਆਈ. ਟੀ. ਮੁੰਬਈ ਦੇ ਪ੍ਰੋ. ਸ਼ੰਕਰ ਦੇ ਨਾਲ ਮੀਟਿੰਗ ਵੀ ਕਰ ਚੁੱਕਾ ਹੈ। ਪ੍ਰੋ. ਸ਼ੰਕਰ ਨੇ ਪ੍ਰੈਜ਼ੈਂਟੇਸ਼ਨ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਕੇ ਪਾ ਕੇ ਸੁਖਨਾ ਲੇਕ ਨੂੰ ਸੁੱਕਣ ਤੋਂ ਹਰ ਸਾਲ ਬਚਾਇਆ ਜਾ ਸਕਦਾ ਹੈ। ਪ੍ਰੋ. ਸ਼ੰਕਰ ਨੇ ਦੱਸਿਆ ਸੀ ਕਿ ਦੇਸ਼ 'ਚ ਕਾਫੀ ਥਾਵਾਂ 'ਤੇ ਉਨ੍ਹਾਂ ਦੇ ਪਲਾਂਟ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਲਾਂਟ ਇੰਝ ਕੰਮ ਕਰੇਗਾ, ਜਿਸ ਨਾਲ ਸੁਖਨਾ 'ਚ 3 ਬਾਇਓਲਾਜੀਕਲ ਆਕਸੀਜਨ ਡਿਮਾਂਡ (ਬੀ. ਓ. ਡੀ.) ਤੋਂ ਘੱਟ ਵਾਲਾ ਪਾਣੀ ਪਾਇਆ ਜਾ ਸਕਦਾ ਹੈ।
ਪੰਜਾਬ ਦੇ ਪਾਣੀ ਦੀ ਲੋੜ ਨਹੀਂ ਪਏਗੀ
ਜੇਕਰ ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਪ੍ਰੋਜੈਕਟ ਕਾਮਯਾਬ ਰਿਹਾ ਤਾਂ ਇਸ ਸਾਲ ਨਵੰਬਰ ਤੋਂ ਪੰਜਾਬ ਤੋਂ ਜੋ ਵਾਧੂ 2 ਐੱਮ. ਜੀ. ਡੀ. ਪਾਣੀ ਦੀ ਮੰਗ ਕੀਤੀ ਗਈ ਹੈ, ਉਸਦੀ ਲੋੜ ਨਹੀਂ ਪਏੇਗੀ। ਇਸ ਪੀਣ ਦੇ ਪਾਣੀ ਨੂੰ ਪ੍ਰਸ਼ਾਸਨ ਵਲੋਂ ਨਵੰਬਰ ਤੋਂ ਮਾਰਚ ਤਕ ਸੁਖਨਾ ਲੇਕ 'ਚ ਪਾਉਣ ਦੀ ਪਲਾਨਿੰਗ ਚੱਲ ਰਹੀ ਹੈ ਪਰ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਪ੍ਰੋਜੈਕਟ ਕਾਮਯਾਬ ਰਿਹਾ ਤਾਂ ਫਿਰ ਪੀਣ ਵਾਲੇ ਪਾਣੀ ਨੂੰ ਲੇਕ 'ਚ ਪਾਉਣ ਦੀ ਲੋੜ ਨਹੀਂ ਪਏਗੀ।


Related News