ਚੰਡੀਗੜ੍ਹ ਦੀ ਸੁਖਨਾ ਝੀਲ ''ਤੇ 24 ਦਿਨਾਂ ਬਾਅਦ ਮੁੜ ਪਰਤੀ ਰੌਣਕ

Saturday, Jan 29, 2022 - 02:12 PM (IST)

ਚੰਡੀਗੜ੍ਹ ਦੀ ਸੁਖਨਾ ਝੀਲ ''ਤੇ 24 ਦਿਨਾਂ ਬਾਅਦ ਮੁੜ ਪਰਤੀ ਰੌਣਕ

ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਦੀ ਤੀਜੀ ਲਹਿਰ ਤੋਂ ਹੁਣ ਸ਼ਹਿਰ ਹੌਲੀ-ਹੌਲੀ ਉੱਭਰਨ ਲੱਗਾ ਹੈ। 24 ਦਿਨਾਂ ਬਾਅਦ ਸ਼ੁੱਕਰਵਾਰ ਸੁਖਨਾ ਝੀਲ ’ਤੇ ਫਿਰ ਰੌਣਕ ਪਰਤ ਆਈ। ਕਈ ਸੈਲਾਨੀ ਸੁਖਨਾ ਝੀਲ ਦੇਖਣ ਲਈ ਪੁੱਜੇ। ਕੁੱਝ ਸ਼ਰਤਾਂ ਨਾਲ ਜਿੰਮ ਅਤੇ ਸਿਹਤ ਕੇਂਦਰ ਵੀ ਖੁੱਲ੍ਹ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕਰਨ ਕਿਉਂਕਿ ਖ਼ਤਰਾ ਅਜੇ ਵੀ ਬਰਕਰਾਰ ਹੈ।

3 ਜਨਵਰੀ ਨੂੰ ਪ੍ਰਸ਼ਾਸਨ ਨੇ ਤੀਜੀ ਲਹਿਰ ਆਉਣ ਤੋਂ ਬਾਅਦ ਬੋਟਿੰਗ ਅਤੇ ਹੋਰ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਸੀ। ਕੋਰੋਨਾ ਦਾ ਖ਼ਤਰਾ ਘੱਟ ਹੋਣ ਤੋਂ ਬਾਅਦ ਸ਼ੁੱਕਰਵਾਰ ਤੋਂ ਬੋਟਿੰਗ ਸ਼ੁਰੂ ਹੋ ਗਈ। ਪਹਿਲੇ ਦਿਨ 60 ਲੋਕਾਂ ਨੇ ਬੋਟਿੰਗ ਦਾ ਲੁਤਫ਼ ਲਿਆ। ਹਾਲਾਂਕਿ ਵੀਕੈਂਡ ’ਚ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਬੇਹੱਦ ਘੱਟ ਹੈ। ਇਸ ਦੇ ਪਿੱਛੇ ਸਿਟਕੋ ਦੇ ਅਧਿਕਾਰੀਆਂ ਨੇ ਕਾਰਨ ਦੱਸਿਆ ਕਿ ਅਜੇ ਜ਼ਿਆਦਾਤਰ ਸੈਲਾਨੀਆਂ ਨੂੰ ਲੇਕ ’ਤੇ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣ ਦੀ ਪੂਰੀ ਜਾਣਕਾਰੀ ਨਹੀਂ ਹੈ।

ਇਸ ਲਈ ਪਹਿਲੇ ਦਿਨ ਸੈਲਾਨੀ ਘੱਟ ਗਿਣਤੀ ’ਚ ਪੁੱਜੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਇੱਥੇ ਲੋਕਾਂ ਦੀ ਗਿਣਤੀ ਵਧਣ ਲੱਗੇਗੀ। ਸ਼ਾਮ ਨੂੰ ਵੀ ਸੈਰ ਕਰਨ ਲਈ ਕਾਫ਼ੀ ਗਿਣਤੀ ’ਚ ਲੋਕ ਲੇਕ ’ਤੇ ਪੁੱਜੇ। ਜਿੰਮ ਦੇ ਖੁੱਲ੍ਹਣ ਨਾਲ ਵੀ ਲੋਕਾਂ ’ਚ ਕਾਫ਼ੀ ਖੁਸ਼ੀ ਹੈ ਕਿਉਂਕਿ ਜਿਮ ਸੰਚਾਲਕ ਪਿਛਲੇ ਕਾਫ਼ੀ ਦਿਨਾਂ ਤੋਂ ਇਨ੍ਹਾਂ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ।


author

Babita

Content Editor

Related News