ਚੰਡੀਗੜ੍ਹ : ਖੂਬਸੂਰਤ ''ਸੁਖਨਾ ਝੀਲ'' ''ਤੇ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੈ ਸਕੋਗੇ ਪੂਰੇ ਨਜ਼ਾਰੇ

Sunday, Nov 01, 2020 - 11:32 AM (IST)

ਚੰਡੀਗੜ੍ਹ : ਖੂਬਸੂਰਤ ''ਸੁਖਨਾ ਝੀਲ'' ''ਤੇ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੈ ਸਕੋਗੇ ਪੂਰੇ ਨਜ਼ਾਰੇ

ਚੰਡੀਗੜ੍ਹ (ਰਜਿੰਦਰ) : ਕੋਰੋਨਾ ਕਾਰਨ ਤਾਲਾਬੰਦੀ ਦੌਰਾਨ ਸ਼ਹਿਰ ਦੀ ਖੂਬਸੂਰਤ ਸੁਖਨਾ ਝੀਲ ’ਤੇ ਬੰਦ ਪਈ ਬੋਟਿੰਗ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਤਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਐਤਵਾਰ ਸਵੇਰੇ 9 ਵਜੇ ਤੋਂ ਬਾਅਦ ਤੋਂ ਸ਼ਹਿਰਵਾਸੀ ਅਤੇ ਸੈਲਾਨੀ ਬੋਟਿੰਗ ਦਾ ਆਨੰਦ ਲੈ ਸਕਣਗੇ। ਇਸ ਲਈ ਪ੍ਰਸ਼ਾਸਨ ਨੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਿਯਮਾਂ ਤਹਿਤ ਹਰ ਫੇਰੀ ਤੋਂ ਬਾਅਦ ਕਿਸ਼ਤੀ ਨੂੰ ਸੈਨੇਟਾਈਜ਼ ਕਰਨਾ ਹੋਵੇਗਾ, ਉੱਥੇ ਹੀ ਰਾਕ ਗਾਰਡਨ ਸੈਲਾਨੀਆਂ ਲਈ ਕਦੋਂ ਖੋਲ੍ਹਿਆ ਜਾਵੇਗਾ, ਇਸ ’ਤੇ ਪ੍ਰਸ਼ਾਸਨ ਸੋਮਵਾਰ ਨੂੰ ਫ਼ੈਸਲਾ ਲਵੇਗਾ।

ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ

PunjabKesari
ਕਿਰਾਇਆ ਨਹੀਂ ਵਧਾਇਆ
ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ 18 ਮਾਰਚ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ 'ਚ ਬੋਟਿੰਗ ਬੰਦ ਕਰ ਦਿੱਤੀ ਸੀ। ਝੀਲ ’ਤੇ ਬੱਚਿਆਂ ਦਾ ਪਲੇਅ ਏਰੀਆ ਵੀ ਬੰਦ ਸੀ। ਪ੍ਰਸ਼ਾਸਨ ਨੇ ਸ਼ਰਤਾਂ ਨਾਲ ਬੋਟਿੰਗ ਦੀ ਮਨਜ਼ੂਰੀ ਦਿੱਤੀ ਹੈ। ਟਿਕਟ ਤੋਂ ਪਹਿਲਾਂ ਲੋਕਾਂ ਦੇ ਸਰੀਰ ਦਾ ਤਾਪਮਾਨ ਜਾਂਚਿਆ ਜਾਵੇਗਾ। ਬੋਟਿੰਗ ਦੌਰਾਨ ਵੀ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਇਸ ਲਈ ਕਿਸ਼ਤੀ ’ਤੇ ਵੀ ਸਮਰੱਥਾ ਤੋਂ 50 ਫ਼ੀਸਦੀ ਸਵਾਰੀਆਂ ਦੇ ਹੀ ਬੈਠਣ ਦੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ ਤੇ ਮਲਟੀਪਲੈਕਸ

PunjabKesari

ਚਾਰ ਸੀਟਾਂ ਵਾਲੀ ਕਿਸ਼ਤੀ ’ਤੇ 2 ਲੋਕਾਂ ਦੇ ਬੈਠਣ ਦੀ ਮਨਜ਼ੂਰੀ ਹੋਵੇਗੀ। 24 ਸੀਟਾਂ ਵਾਲੇ ਕਰੂਜ਼ 'ਚ 12 ਲੋਕ ਹੀ ਬੈਠ ਸਕਣਗੇ। 15 ਸੀਟ ਵਾਲੇ ਕਰੂਜ਼ 'ਚ 7 ਲੋਕਾਂ ਦੇ ਬੈਠਣ ਦੀ ਮਨਜ਼ੂਰੀ ਹੋਵੇਗੀ। ਸੁਖਨਾ ਝੀਲ 'ਚ ਫਿਲਹਾਲ ਦੋ ਸੀਟਾਂ ਵਾਲੀ ਕਿਸ਼ਤੀ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਹਾੜਾਂ 'ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ 'ਪੰਜਾਬ', ਨਿਕਲਣ ਲੱਗੇ ਕੰਬਲ ਤੇ ਰਜਾਈਆਂ

PunjabKesari
ਸਾਰਿਆਂ ਨੂੰ ਮਾਸਕ ਪਹਿਨਣਾ ਹੋਵੇਗਾ
ਸੈਲਾਨੀਆਂ, ਕਿਸ਼ਤੀ ਸੰਚਾਲਕਾਂ, ਆਪ੍ਰੇਟਰ ਅਤੇ ਹੈਲਪਰਾਂ ਨੂੰ ਮਾਸਕ ਪਹਿਨਣਾ ਹੋਵੇਗਾ। ਟਿਕਟ ਖਰੀਦਣ ਦੌਰਾਨ ਵੀ ਸਰੀਰਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ। ਕਿਰਾਏ 'ਚ ਅਜੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਤੋਂ ਸੁਖਨਾ ’ਤੇ ਬੋਟਿੰਗ ਤਾਂ ਸ਼ੁਰੂ ਕੀਤੀ ਜਾ ਰਹੀ ਹੈ, ਉਥੇ ਹੀ, ਰੌਕ ਗਾਰਡਨ ਖੋਲ੍ਹਣ ’ਤੇ ਪ੍ਰਸ਼ਾਸਨ ਸੋਮਵਾਰ ਨੂੰ ਫੈਸਲਾ ਲਵੇਗਾ।

PunjabKesari


 


author

Babita

Content Editor

Related News