ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਲੇਕ ''ਚ ਬਣੇਗਾ ''ਆਈਲੈਂਡ''

Saturday, Feb 15, 2020 - 12:26 PM (IST)

ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਲੇਕ ''ਚ ਬਣੇਗਾ ''ਆਈਲੈਂਡ''

ਚੰਡੀਗੜ੍ਹ (ਸਾਜਨ) : ਕੇਂਦਰ ਦੇ ਆਪਣੇ ਸਵਦੇਸ਼ ਦਰਸ਼ਨ ਪ੍ਰੋਗਰਾਮ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਦਾ ਟੂਰਿਜ਼ਮ ਵਿਭਾਗ ਵੀ ਸ਼ਹਿਰ ਦੇ ਕਈ ਸਪਾਟਸ ਨੂੰ ਟੂਰਿਜ਼ਮ ਦੇ ਲਿਹਾਜ ਨਾਲ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਸੁਖਨਾ ਲੇਕ ਆਈਲੈਂਡ 'ਤੇ ਰਿਵਾਲਵਿੰਗ ਵਿਊ ਪੁਆਇੰਟ ਗਲਾਸ ਬਣਾਉਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਸੁਖਨਾ 'ਚ ਕਿਸੇ ਜਗ੍ਹਾ ਅਜਿਹਾ ਰਿਵਾਲਵਿੰਗ ਟਾਵਰ ਲਾਇਆ ਜਾਵੇਗਾ, ਜੋ ਦੂਰੋਂ ਹੀ ਦਿਖਾਈ ਦੇਵੇਗਾ।

ਰਾਤ ਨੂੰ ਇਹ ਜਗਮਗ ਟਾਵਰ ਲਾਈਟਾਂ ਨਾਲ ਜਗਮਗ ਹੋਵੇਗਾ ਅਤੇ ਰਿਵਾਲਵ ਕਰੇਗਾ। ਸੁਖਨਾ ਲੇਕ 'ਚ ਇਕ ਬੋਟਿੰਗ ਪੁਆਇੰਟ ਵੀ ਬਣਾਉਣ ਦੀ ਤਿਆਰੀ ਹੈ, ਜਿੱਥੇ ਕੇਬਲ ਕਾਰ ਰਾਹੀਂ ਪਹੁੰਚਿਆ ਜਾ ਸਕੇਗਾ। ਇਸ ਨੂੰ ਆਈਲੈਂਡ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ, ਜਿੱਥੇ ਕੇਬਲ ਕਾਰ ਰਾਹੀਂ ਜਾ ਕਿਸ਼ਤੀ ਰਾਹੀਂ ਪਹੁੰਚਿਆ ਜਾ ਸਕੇਗਾ। ਇਸ ਆਈਲੈਂਡ 'ਤੇ ਕੁਝ ਜੰਗਲੀ ਜਾਨਵਰ ਜਿਵੇਂ ਹਿਰਨ ਆਦਿ ਛੱਡਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੁਖਨਾ ਲੇਕ 'ਤੇ ਸੈਕਟਰ-17 ਦੀ ਤਰ੍ਹਾਂ ਮਿਊਜ਼ੀਕਲ ਫਾਊਨਟੇਨ ਵੀ ਬਣੇਗਾ, ਜਿੱਥੇ ਟੂਰਿਸਟ ਅਤੇ ਸ਼ਹਿਰ ਦੇ ਲੋਕ ਲੇਜ਼ਰ ਲਾਈਟਿੰਗ ਸ਼ੋਅ ਦਾ ਆਨੰਦ ਵੀ ਲੈ ਸਕਣਗੇ।


author

Babita

Content Editor

Related News