ਵੇਰਕਾ ਮਿਲਕ ਪਲਾਂਟ ਦੇ ਅਫਸਰ ''ਤੇ ਮਹਿਲਾ ਮੁਲਾਜ਼ਮਾਂ ਵਲੋਂ ਗੰਭੀਰ ਦੋਸ਼, ਜਾਂਚ ਦੇ ਹੁਕਮ

Tuesday, Dec 24, 2019 - 04:40 PM (IST)

ਵੇਰਕਾ ਮਿਲਕ ਪਲਾਂਟ ਦੇ ਅਫਸਰ ''ਤੇ ਮਹਿਲਾ ਮੁਲਾਜ਼ਮਾਂ ਵਲੋਂ ਗੰਭੀਰ ਦੋਸ਼, ਜਾਂਚ ਦੇ ਹੁਕਮ

ਚੰਡੀਗੜ੍ਹ : ਮੋਹਾਲੀ 'ਚ ਸਥਿਤ ਵੇਰਕਾ ਮਿਲਕ ਪਲਾਂਟ 'ਚ ਕੰਮ ਕਰਦੀਆਂ 6 ਮਹਿਲਾ ਮੁਲਾਜ਼ਮਾਂ ਨੇ ਪਲਾਂਟ ਦੇ 2 ਅਫਸਰਾਂ ਤੇ ਇਕ ਮਹਿਲਾ ਮੁਲਾਜ਼ਮ 'ਤੇ ਸਰੀਰਕ ਸ਼ੋਸ਼ਣ ਅਤੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਮਹਿਲਾਵਾਂ ਵਲੋਂ ਦਿੱਤੇ ਗਏ ਸ਼ਿਕਾਇਤ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੀ ਜ਼ਿੰਮੇਵਾਰੀ ਐਡੀਸ਼ਨਲ ਚੀਫ ਸੈਕਟਰੀ ਨੂੰ ਸੌਂਪ ਦਿੱਤੀ ਹੈ।

6 ਮਹਿਲਾ ਮੁਲਾਜ਼ਮਾਂ ਦੇ ਸ਼ਿਕਾਇਤ ਪੱਤਰ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਗੁੰਮਨਾਮ ਪੱਤਰ ਮਿਲਣ 'ਤੇ ਜਾਂਚ ਕਰਾਈ ਸੀ। ਹੁਣ ਮਹਿਲਾ ਮੁਲਾਜ਼ਮਾਂ ਨੇ ਅੱਗੇ ਆ ਕੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਜੇਕਰ ਕੋਈ ਅਫਸਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News