ਸੁਖਜਿੰਦਰ ਰੰਧਾਵਾ ਨੇ ਤਿਰੰਗਾ ਯਾਤਰਾ ਦੌਰਾਨ ਵਿਰੋਧੀਆਂ ’ਤੇ ਨਿਸ਼ਾਨੇ ਵਿੰਨ੍ਹਦੇ ਹੋਏ ਦਿੱਤਾ ਕਰਾਰਾ ਜਵਾਬ

Saturday, Aug 13, 2022 - 06:54 PM (IST)

ਸੁਖਜਿੰਦਰ ਰੰਧਾਵਾ ਨੇ ਤਿਰੰਗਾ ਯਾਤਰਾ ਦੌਰਾਨ ਵਿਰੋਧੀਆਂ ’ਤੇ ਨਿਸ਼ਾਨੇ ਵਿੰਨ੍ਹਦੇ ਹੋਏ ਦਿੱਤਾ ਕਰਾਰਾ ਜਵਾਬ

ਗੁਰਦਾਸਪੁਰ (ਗੁਰਪ੍ਰੀਤ) - ਸਾਬਕਾ ਮੁੱਖ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕੋਰੀਡੋਰ ਇੰਡੋ-ਪਾਕਿ ਸਰਹੱਦ ਤੋਂ ਸ਼ੁਰੂ ਕਰਦੇ ਹੋਏ ਡੇਰਾ ਬਾਬਾ ਨਾਨਕ ਵਿਚੋਂ ਦੀ ਹੁੰਦੇ ਹੋਏ ਕੱਢੀ ਗਈ। ਇਸ ਮੌਕੇ ਵੱਡੀ ਤਦਾਤ ਵਿਚ ਇਲਾਕੇ ਦੇ ਮੌਜੂਦ ਲੋਕ ਸੈਂਕੜੇ ਤਿਰੰਗੇ ਹਵਾ ਵਿਚ ਲਹਿਰਾਉਂਦੇ ਦਿਖਾਈ ਦਿੱਤੇ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਿਰੰਗੇ ਦਾ ਸਨਮਾਨ ਅਸੀਂ ਨਵਾਂ ਨਹੀਂ ਕਰਨ ਲਗੇ ਸਗੋਂ ਤਿਰੰਗੇ ਦਾ ਸਨਮਾਨ ਤਾਂ ਸ਼ੁਰੂ ਤੋਂ ਹੀ ਸਾਡੇ ਦਿਲਾਂ ਅੰਦਰ ਵੱਸਿਆ ਹੋਇਆ ਹੈ। ਸਾਡੇ ਬਜ਼ੁਰਗਾਂ ਨੇ ਆਪਣੀਆ ਜਾਨਾਂ ਦੀ ਅਹੁਤੀ ਦੇ ਕੇ ਇਹ ਆਜ਼ਾਦੀ ਅਤੇ ਤਿਰੰਗੇ ਦਾ ਸਨਮਾਨ ਹਾਸਿਲ ਕੀਤਾ ਸੀ। ਅਸੀਂ ਇਸ ਸਨਮਾਨ ਨੂੰ ਕਿਵੇਂ ਭੁਲਾ ਸਕਦੇ ਹਾਂ। ਇਸ ਮੌਕੇ ਰੰਧਾਵਾ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੇ ਲੀਡਰ ਦੱਸਣ ਕਿ ਉਨ੍ਹਾਂ ਦੇ ਕਿਸ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨੇ ਦੇਸ਼ ਦੀ ਆਜ਼ਾਦੀ ਖਾਤਿਰ ਸ਼ਹਾਦਤ ਦਿੱਤੀ ਹੈ?

ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ

ਉਨ੍ਹਾਂ ਕਿਹਾ ਕਿ ਭਾਜਪਾ ਦੇ ਕਹਿਣ ’ਤੇ ਅਸੀਂ ਦੇਸ਼ ਭਗਤ ਨਹੀਂ ਬਣਨਾ ਸਗੋਂ ਦੇਸ਼ ਭਗਤੀ ਪਹਿਲਾਂ ਤੋਂ ਹੀ ਸਾਡੇ ਖ਼ੂਨ ਵਿਚ ਹੈ। ਮੋਦੀ ਇਹ ਦੱਸਣ ਕਿ ਪਿਛਲੇ ਅੱਠ ਸਾਲਾਂ ’ਚ ਉਨ੍ਹਾਂ ਨੂੰ ਤਿਰੰਗਾ ਕਿਉਂ ਨਹੀਂ ਯਾਦ ਆਇਆ? ਹੁਣ ਜਦ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੂੰ ਵੀ ਤਿਰੰਗਾ ਯਾਦ ਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐੱਸ.ਜੀ.ਪੀ.ਸੀ. ਵਲੋਂ ਦਿੱਤੇ ਜਾ ਰਹੇ ਮੰਗ ਪੱਤਰਾਂ ਨੂੰ ਲੈਕੇ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨੂੰ ਬੰਦੀ ਸਿੰਘਾਂ ’ਤੇ ਸਿਵਾਏ ਸਿਆਸਤ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ। ਜਦੋਂ ਮੈਂ ਪੰਜਾਬ ਦਾ ਗ੍ਰਹਿ ਮੰਤਰੀ ਸੀ ਤਾਂ ਉਸ ਵੇਲੇ ਸੱਤ ਬੰਦੀ ਸਿੰਘ ਰਿਹਾਅ ਕੀਤੇ ਸਨ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿੱਠੀ ਲਿਖੀ ਸੀ। ਰਾਜੋਆਣੇ ਦੀ ਰਿਹਾਈ ਤਾਂ ਦੂਰ ਕੇਜਰੀਵਾਲ ਨੇ ਚਿੱਠੀ ਦਾ ਜਵਾਬ ਨਹੀਂ ਸੀ ਦਿੱਤਾ। ਬਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਪੁੱਛੇ ਸਵਾਲ ’ਤੇ ਰੰਧਾਵਾ ਨੇ ਕਿਹਾ ਕਿ ‘ਆਪ’ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਮਿਲਕੇ ਗੇਮ ਖੇਡ ਰਹੇ ਹਨ। ਚਾਰ ਮਹੀਨੇ ਤੋਂ ‘ਆਪ’ ਦੀ ਸਰਕਾਰ ਹੈ। ਇਨ੍ਹਾਂ ਵਲੋਂ ਕਿਉਂ ਮਜੀਠੀਆ ਦੇ ਕੇਸ ਦੀ ਪੈਰਵਾਈ ਨਹੀਂ ਕੀਤੀ ਗਈ।
 


author

rajwinder kaur

Content Editor

Related News