ਸੁਖਜਿੰਦਰ ਰੰਧਾਵਾ ਤੇ ਕੈਪਟਨ ਹੋਏ ਮਿਹਣੋ-ਮਿਹਣੀ, ਉਪ ਮੁੱਖ ਮੰਤਰੀ ਨੇ ਟਵੀਟ ਕਰ ਕੱਢੀ ਭੜਾਸ

Friday, Oct 22, 2021 - 09:55 PM (IST)

ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਟਵਿਟਰ ਵਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਵਿਚਾਲੇ ਸੁਖਜਿੰਦਰ ਰੰਧਾਵਾ ਨੇ ਲਗਾਤਾਰ ਤਿੰਨ ਟਵੀਟ ਕੀਤੇ ਹਨ। ਜਿਨ੍ਹਾਂ ’ਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਮੈਂ ਇਕ ਸੱਚਾ ਰਾਸ਼ਟਰਵਾਦੀ ਹਾਂ ਤੇ ਤੁਸੀਂ ਇਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਇਸ ਪੁਆਇੰਟ ਨੂੰ ਲੈ ਕੇ ਸਾਡੇ ਵਿਚਾਲੇ ਮੱਤਭੇਦ ਵੀ ਉੱਭਰੇ ਸਨ। ਉਨ੍ਹਾਂ ਕਿਹਾ ਕਿ ਤੁਸੀਂ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਚਿੰਤਾ ਨਾ ਕਰੋ ਕਿਉਂਕਿ ਅਸੀਂ ਪੰਜਾਬ ਸਰਕਾਰ ਨੂੰ ‘ਕਿਸੇ’ ਨੂੰ ਆਊਟਸੋਰਸ ਨਹੀਂ ਕੀਤਾ ਹੈ। ਹੁਣ ਪੁਲਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਤੇ ਸੀਤਾਫਲ ਨਹੀਂ।

ਇਹ ਵੀ ਪੜ੍ਹੋ : ਰੰਧਾਵਾ ਦੀ ਆਰੂਸਾ ਬਾਰੇ ਟਿੱਪਣੀ ’ਤੇ ਲੋਹਾ-ਲਾਖਾ ਹੋਏ ਕੈਪਟਨ, ਕਿਹਾ-ਨਿੱਜੀ ਹਮਲਿਆਂ ਦਾ ਲੈ ਰਹੇ ਸਹਾਰਾ

PunjabKesari

ਰੰਧਾਵਾ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੈਂ ਤੁਹਾਨੂੰ ਯਾਦ ਦਿਵਾ ਦੇਵਾਂ ਕਿ ਤੁਸੀਂ ਹੀ ਸਨ ਜੋ ਮੌੜ ਧਮਾਕਾ, ਬਰਗਾੜੀ ਬੇਅਦਬੀ ਤੇ ਨਸ਼ੇ ਵਾਲੀਆਂ ਦਵਾਈਆਂ ਦੇ ਮਾਮਲਿਆਂ ਦੀ ਜਾਂਚ ਨੂੰ ਤਰਕਸੰਗਤ ਨਤੀਜੇ ’ਤੇ ਲਿਜਾਣ ’ਚ ਅਸਫ਼ਲ ਰਹੇ, ਫਿਕਰ ਨਾ ਕਰੋ, ਆਉਣ ਵਾਲੇ ਦਿਨਾਂ ’ਚ ਇਨ੍ਹਾਂ ਮਾਮਲਿਆਂ ਨੂੰ ਤਰਕਸੰਗਤ ਨਤੀਜੇ ’ਤੇ ਲਿਜਾਇਆ ਜਾਵੇਗਾ।  ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਬਸ਼ਕਤੀਮਾਨ ਤੁਹਾਡੇ ਵਾਂਗ ਹਮੇਸ਼ਾ ਮਹਾਨ ਹੁੰਦਾ ਹੈ। ਭੁਗਤਣਾ ਪਿਆ ਹੈ ਕਿਉਂਕਿ ਤੁਸੀਂ ਪਵਿੱਤਰ ‘ਗੁਟਕਾ ਸਾਹਿਬ’ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਗੁਰੂ ਸਾਹਿਬ ਪ੍ਰਤੀ ਵਚਨਬੱਧਤਾ ਨੂੰ ਪੂਰਾ ਕਰਨ ’ਚ ਅਸਫ਼ਲ ਰਹੇ ਹੋ। ਪੰਜਾਬ ਕਾਂਗਰਸ ਸਰਕਾਰ ਦੇ ਹੱਥਾਂ ’ਚ ਸੁਰੱਖਿਅਤ ਹੈ ਅਤੇ ਰਹੇਗਾ। ਰੰਧਾਵਾ ਇਥੇ ਹੀ ਨਹੀਂ ਰੁਕੇ ਉਨ੍ਹਾਂ ਅੱਗੇ ਕਿਹਾ ਕਿ ਉਂਝ ਤੁਸੀਂ ਆਰੂਸਾ ਤੇ ਆਈ. ਐੱਸ. ਆਈ. ਲਿੰਕ ਦੀ ਜਾਂਚ ਤੋਂ ਇੰਨੇ ਪ੍ਰੇਸ਼ਾਨ ਕਿਉਂ ਹੋ ? ਉਨ੍ਹਾਂ ਦਾ ਵੀਜ਼ਾ ਕਿਸ ਨੇ ਦਿੱਤਾ ਤੇ ਉਨ੍ਹਾਂ ਨਾਲ ਜੁੜੀ ਹਰ ਚੀਜ਼ ਦੀ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਕਿ ਸਬੰਧਿਤ ਸਾਰੇ ਲੋਕ ਜਾਂਚ ’ਚ ਪੁਲਸ ਦਾ ਸਹਿਯੋਗ ਕਰਨਗੇ।

 


Manoj

Content Editor

Related News