2 ਵਾਰ 'ਕੋਰੋਨਾ' ਪਾਜ਼ੇਟਿਵ ਆਏ 'ਸੁਖਦੇਵ ਢੀਂਡਸਾ' ਨੇ ਤੀਜੀ ਵਾਰ ਕਰਾਇਆ ਟੈਸਟ, ਜਾਣੋ ਕੀ ਆਈ ਰਿਪੋਰਟ

Wednesday, Sep 16, 2020 - 11:07 AM (IST)

ਚੰਡੀਗੜ੍ਹ/ਸੰਗਰੂਰ (ਸਿੰਗਲਾ): ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਮਾਨਸੂਨ ਇਜਲਾਸ ਦੌਰਾਨ ਸੰਸਦ 'ਚ ਜਾਣ ਦੇ ਇੱਛੁਕ ਸਨ, ਜਿਸ ਕਾਰਨ ਉਨ੍ਹਾਂ ਨੇ 2 ਵਾਰ ਕੋਰੋਨਾ ਦਾ ਟੈਸਟ ਕਰਵਾਇਆ ਅਤੇ ਦੋਵੇਂ ਵਾਰ ਹੀ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ : ਕਿਰਾਏ ਦੀ ਕੋਠੀ 'ਚ ਛਾਪ ਰਹੇ ਸੀ 'ਨਕਲੀ ਨੋਟ', ਪੁਲਸ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

PunjabKesari

ਸਿਹਤ ਮਹਿਕਮੇ ਦੇ ਕੋਰੋਨਾ ਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੰਗਲਵਾਰ ਨੂੰ ਸੁਖਦੇਵ ਢੀਂਡਸਾ ਨੇ ਤੀਜੀ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਪਰ ਇਸ ਵਾਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਅਤੇ ਕਿਹਾ ਹੈ ਕਿ ਹੁਣ ਉਹ ਸੰਸਦ 'ਚ ਜਾ ਸਕਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'PRTC' ਦੇ 'ਰੋਡਵੇਜ਼' 'ਚ ਰਲੇਵੇਂ ਲਈ ਖਿੱਚੀ ਤਿਆਰੀ, ਫ਼ੈਸਲਾ ਅੱਜ

ਦੱਸ ਦੇਈਏ ਕਿ 2 ਵਾਰ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸੁਖਦੇਵ ਸਿੰਘ ਢੀਂਡਸਾ ਦਿੱਲੀ ਵਿਖੇ ਆਪਣੀ ਰਿਹਾਇਸ਼ 'ਚ ਇਕਾਂਤਵਾਸ ਸਨ।
ਇਹ ਵੀ ਪੜ੍ਹੋ : ਖੇਤੀ ਆਰਡੀਨੈਂਸਾਂ ਖਿਲਾਫ਼ 17 ਨੂੰ ਬਾਦਲਾਂ 'ਤੇ ਟਰੈਕਟਰਾਂ ਨਾਲ ਧਾਵਾ ਬੋਲੇਗੀ 'ਆਪ'


Babita

Content Editor

Related News