''ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ''

01/14/2020 6:57:09 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਵੱਲੋਂ ਲਗਾਤਾਰ ਅਕਾਲੀ ਦਲ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਲੈ ਕੇ ਮਹੇਸ਼ਇੰਦਰ ਗਰੇਵਾਲ ਨੇ ਢੀਂਡਸਾ ਜੋੜੀ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਸਗੋਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ। ਢੀਂਡਸਾ ਵਲੋਂ ਪਰਮਜੀਤ ਸਿੰਘ ਸਰਨਾ ਨਾਲ ਪ੍ਰੈੱਸ ਕਾਨਫਰੰਸ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਨਾ ਕਾਂਗਰਸ ਦੇ ਹੀ ਆਗੂ ਹਨ, ਜਿਸ ਤੋਂ ਜ਼ਾਹਿਰ ਹੈ ਕਿ ਢੀਂਡਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਛੱਤਰ ਛਾਇਆ ਹੇਠ ਇਹ ਸਾਰਾ ਡਰਾਮਾ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੁਣ ਆਪਣੇ 'ਤੇ ਯਕੀਨ ਨਹੀਂ ਰਿਹਾ, ਇਸ ਕਰਕੇ ਉਹ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ।

ਉਧਰ ਨਵਜੋਤ ਸਿੰਘ ਸਿੱਧੂ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜਟ ਨੂੰ ਲੈ ਕੇ ਬੁਲਾਈਆਂ ਜਾ ਰਹੀਆਂ ਮੀਟਿੰਗਾਂ 'ਚ ਸ਼ਾਮਿਲ ਨਾ ਹੋਣ 'ਤੇ ਗਰੇਵਾਲ ਨੇ ਕਿਹਾ ਕਿ ਉਹ ਸਮਝਦਾਰ ਹਨ ਕਿਉਂਕਿ ਜਦੋਂ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੀ ਨਹੀਂ ਤਾਂ ਬਜਟ ਫਿਰ ਕਿਸ ਗੱਲ ਦਾ ਬਣਾ ਰਹੇ ਹਨ। 

ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਵਫਦ ਰਾਜੋਆਣਾ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਅਕਾਲੀ ਵਫਦ ਦੀ ਅਮਿਤ ਸ਼ਾਹ ਨਾਲ ਕਾਫ਼ੀ ਸਾਰਥਕ ਗੱਲਬਾਤ ਹੋਈ ਹੈ ਅਤੇ ਲੱਗਦਾ ਹੈ ਕਿ ਜਲਦ ਹੀ ਰਾਜੋਆਣਾ ਦੀ ਸਜ਼ਾ ਸੰਬੰਦੀ ਕੇਂਦਰ ਕੋਈ ਫੈਸਲਾ ਲੈ ਸਕਦੀ ਹੈ।


Gurminder Singh

Content Editor

Related News