ਬੇਅਦਬੀ ਮਾਮਲੇ ਸਬੰਧੀ ਗੱਡੀਆਂ ਦੇ ਰਿਕਾਰਡ ਖੰਗਾਲਣ 'ਚ ਲੱਗੀ ਐੱਸ. ਆਈ. ਟੀ.

05/15/2019 2:27:54 PM

ਚੰਡੀਗੜ੍ਹ : ਪੰਜਾਬ 'ਚ 12 ਅਕਤੂਬਰ, 2015 ਨੂੰ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਆਪਣੀ ਜਾਂਚ ਅੱਗੇ ਵਧਾ ਦਿੱਤੀ ਹੈ। ਐੱਸ. ਆਈ. ਟੀ. ਨੇ ਉਸ ਸਮੇਂ ਦੌਰਾਨ ਆਉਣ-ਜਾਣ ਵਾਲੀਆਂ ਗੱਡੀਆਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦੀ ਮੂਵਮੈਂਟ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਸਮੇਂ ਉਨ੍ਹਾਂ ਦੀਆਂ ਗੱਡੀਆਂ ਕਿੱਥੇ-ਕਿੱਥੇ ਗਈਆਂ ਸਨ। ਬਰਗਾੜੀ ਕਾਂਡ ਤੋਂ 15 ਦਿਨ ਪਹਿਲਾਂ ਅਤੇ 15 ਦਿਨ ਬਾਅਦ ਦਾ ਰਿਕਾਰਡ ਐੱਸ. ਆਈ. ਟੀ. ਨੇ ਮੁੱਖ ਸਕੱਤਰੇਤ ਤੋਂ ਤਲਬ ਕੀਤਾ ਹੈ। ਇਸ ਦੇ ਨਾਲ ਹੀ ਇੰਟੈਲੀਜੈਂਸ ਵਿੰਗ ਤੋਂ ਵੀ ਉਨ੍ਹਾਂ ਦੀ ਮੂਵਮੈਂਟ ਸਬੰਧੀ ਰਿਕਾਰਡ ਲਿਆ ਜਾ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇੰਟੈਲੀਜੈਂਸ ਮੁਖੀ ਦੀ ਹੁੰਦੀ ਹੈ। ਜੇਕਰ ਸੁਖਬੀਰ ਬਾਦਲ ਨੂੰ ਲੈ ਕੇ ਕੁਝ ਤੱਖ ਸਾਹਮਣੇ ਆਉਂਦੇ ਹਨ ਤਾਂ ਐੱਸ. ਆਈ. ਟੀ. ਉਨ੍ਹਾਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ। 


Babita

Content Editor

Related News