ਜਦੋਂ ਅੰਤਾਂ ਦੀ ਗਰਮੀ ''ਚ ਪਸੀਨੋਂ-ਪਸੀਨਾ ਹੋਏ ਸੁਖਬੀਰ ਬਾਦਲ ਨੇ ਵੰਡੀਆਂ ਗ੍ਰਾਂਟਾਂ...

07/22/2016 4:28:35 PM

ਪਟਿਆਲਾ (ਪਰਮੀਤ) : ਸ਼ਾਹੀ ਸ਼ਹਿਰ ਦੇ ਵਿਕਾਸ ਦੇ ਮਾਮਲੇ ''ਤੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦਿਹਾਤੀ ਹਲਕੇ ਵਿਚ ਪੈਂਦੇ ਸ਼ਹਿਰ ਦੇ ਵਾਰਡਾਂ ਵਾਸਤੇ ਗ੍ਰਾਂਟਾਂ ਵੰਡੀਆਂ। ਇਸ ਸਮੇਂ ਸੁਖਬੀਰ ਬਾਦਲ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਸਨ। ਇਸ ਮੌਕੇ ਸ਼ਹਿਰ ਦੇ ਮੇਅਰ ਅਮਰਿੰਦਰ ਸਿੰਘ ਬਜਾਜ ਪੂਰੀ ਜੀਅ-ਜਾਨ ਨਾਲ ਸੁਖਬੀਰ ਬਾਦਲ ਨਾਲ ਡਟੇ ਨਜ਼ਰ ਆਏ ਅਤੇ ਇਕੱਲੇ-ਇਕੱਲੇ ਵਾਰਡ ਵਾਸਤੇ ਗ੍ਰਾਂਟਾਂ ਹਾਸਲ ਕਰਨ ਲਈ ਖੁਦ ਕੌਂਸਲਰਾਂ ਦੀ ਮਦਦ ਕੀਤੀ। ਮੇਅਰ ਬਜਾਜ ਨੇ ਸੁਖਬੀਰ ਬਾਦਲ ਨੂੰ ਹਰ ਵਾਰਡ ਵਿਚ ਹੋਣ ਵਾਲੇ ਕੰਮਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਕੋਸ਼ਿਸ਼ ਕੀਤੀ ਕਿ ਹਰ ਵਾਰਡ ਲਈ ਵੱਧ ਤੋਂ ਵੱਧ ਗ੍ਰਾਂਟ ਹਾਸਲ ਕੀਤੀ ਜਾ ਸਕੇ। ਮੇਅਰ ਦੀ ਇਸ ਸਰਗਰਮੀ ਨੇ ਉਨ੍ਹਾਂ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ, ਜੋ ਕਹਿੰਦੇ ਸਨ ਕਿ ਅਕਾਲੀ ਦਲ ਸ਼ਾਹੀ ਸ਼ਹਿਰ ਦੇ ਵਿਕਾਸ ਵਾਸਤੇ ਸੰਜੀਦਾ ਨਹੀਂ।
ਇਸ ਮੌਕੇ ਸੁਖਬੀਰ ਬਾਦਲ ਦੇ ਕੁੜਤੇ ਵਿਚੋਂ ਪਸੀਨਾ ਚੋਂਦਾ ਲੋਕਾਂ ਨੇ ਅੱਖੀਂ ਡਿੱਠਾ ਤਾਂ ਲੋਕਾਂ ਨੂੰ ਚੇਤੇ ਆ ਗਿਆ ਕਿ ਸ਼ਹਿਰ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਗਰਮੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਅਤੇ ਗਰਮੀ ਤੋਂ ਬਚਣ ਲਈ ਕਦੇ ਕਿਸੇ ਅਤੇ ਕਦੇ ਕਿਸੇ ਹਿੱਲ ਸਟੇਸ਼ਨ ''ਤੇ ਜਾ ਡੇਰੇ ਲਾਉਂਦੇ ਹਨ। ਇਸ ਤਰ੍ਹਾਂ ਅੱਜ ਉਪ ਮੁੱਖ ਮੰਤਰੀ ਅਤੇ ਮੇਅਰ ਨੇ ਇਕ ਵਾਰ ਫਿਰ ਤੋਂ ਸ਼ਹਿਰ ਵਾਸੀਆਂ ਪ੍ਰਤੀ ਆਪਣੀ ਸੰਜੀਦਗੀ ਜ਼ਾਹਰ ਕਰ ਦਿੱਤੀ।

Babita Marhas

News Editor

Related News