ਕੀ ਸੁਖਬੀਰ ਬਾਦਲ ਦੋ ਡਿਪਟੀ CM ਬਣਾਉਣ ਦੇ ਫਾਰਮੂਲੇ ਨਾਲ ਮਿਸ਼ਨ-2022 ਕਰਨਗੇ ਫਤਿਹ ਜਾਂ ਫਿਰ...?

Monday, Jul 19, 2021 - 10:44 AM (IST)

ਕੀ ਸੁਖਬੀਰ ਬਾਦਲ ਦੋ ਡਿਪਟੀ CM ਬਣਾਉਣ ਦੇ ਫਾਰਮੂਲੇ ਨਾਲ ਮਿਸ਼ਨ-2022 ਕਰਨਗੇ ਫਤਿਹ ਜਾਂ ਫਿਰ...?

ਮਜੀਠਾ (ਸਰਬਜੀਤ ਵਡਾਲਾ) - ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵਿਵਾਦਾਂ ’ਚ ਘਿਰੀ ਤੇ ਧੜ੍ਹਿਆਂ ’ਚ ਵੰਡੀ ਜਾ ਚੁੱਕੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅਗਲੇ ਵਰ੍ਹੇ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਜਿਸ ਤਰ੍ਹਾਂ ਆਪਣਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ, ਉਸ ਤੋਂ ਸਹਿਜੇ ਇਹ ਅੰਦਾਜ਼ਾ ਲਾ ਲਿਆ ਜਾਵੇ ਕਿ 2022 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਹੁਣ ਤੋਂ ਹੀ ਕਮਰ ਕੱਸੀ ਬੈਠਾ ਹੈ। ਅਕਾਲੀ ਦਲ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਨਾਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਿਸ਼ਨ 2022 ਨੂੰ ਫਤਿਹ ਕਰਨਾ ਚਾਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

ਇਸ ’ਚ ਕੋਈ 2 ਰਾਵਾਂ ਨਹੀਂ ਹੋਣਗੀਆਂ ਪਰ ਇਸ ਦੌਰਾਨ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦਲਿਤ ਵੋਟ ਬੈਂਕ ਨੂੰ ਆਪਣੇ ਨਾਲ ਲਾਈ ਰੱਖਣ ਅਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦੇ ਮਨਸੂਬਿਆਂ ਨੂੰ ਲੈ ਕੇ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਗਲਿਅਰਿਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਛੋਟੇ ਬਾਦਲ ਇਸ ਵਾਰ ਆਪਣੀ ਮੁੱਖ ਰਾਸ਼ਟਰੀ ਸਿਆਸੀ ਪਾਰਟੀ ਕਾਂਗਰਸ ਨੂੰ ਠਿੱਬੀ ਲਾਉਣ ਲਈ ਹਰ ਤਰ੍ਹਾਂ ਦਾ ਸਿਆਸਤ ਨਾਲ ਜੁੜਿਆ ਦਾਅ-ਪੇਚ ਖੇਡਣ ’ਚ ਰਤੀ ਭਰੀ ਵੀ ਗੁਰੇਜ਼ ਨਹੀਂ ਕਰਨਗੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਰੰਜ਼ਿਸ ਦੇ ਤਹਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਨੌਜਵਾਨ ਦਾ ਕਤਲ

ਪਰ ਦੂਜੇ ਪਾਸੇ, ਜਿਸ ਤਰ੍ਹਾਂ ਧੜਾਧੜ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਪੰਜਾਬ ਭਰ ਦੇ ਵੋਟਰਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਲਈ ਸੁਖਬੀਰ ਬਾਦਲ ਆਪਣੀ ਸਿਆਸਤ ਦੀ ਫਿਰਕੀ ਘੁਮਾ ਰਹੇ ਹਨ, ਉਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੀ ਪਹਿਲੀ ਮਿਸਾਲ ਜਿਥੇ ਬਸਪਾ ਨਾਲ ਗੱਠਜੋੜ ਤੋਂ ਮਿਲਦੀ ਹੈ, ਉਥੇ ਦੂਜੀ ਮਿਸਾਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਅਕਾਲੀ ਦਲ-ਬਸਪਾ ਗੱਠਜੋੜ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਪੂਰੀ ਹਮਾਇਤ ਕਰਨ ਦੇ ਕੀਤੇ ਐਲਾਨ ਤੋਂ ਸਾਹਮਣੇ ਆਉਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਜ਼ਿਕਰਯੋਗ ਹੈ ਕਿ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ 3 ਮਹੀਨਿਆਂ ਦਾ ਸਮਾਂ ਜਿਥੇ ਬੀਤ ਚੁੱਕਾ ਹੈ, ਉਥੇ ਸ ਕਲੇਸ਼ ਤੋਂ ਕੌਮੀ ਪ੍ਰਧਾਨ ਸੁਖਬੀਰ ਬਾਦਲ ਪੂਰੀ ਤਰ੍ਹਾਂ ਫ਼ਾਇਦਾ ਚੁੱਕਦੇ ਹੋਏ ਪੰਜਾਬ ਦੀ ਸਿਆਸਤ ’ਚ ਆਪਣੀ ਪੈਠ ਬਣਾਉਣ ਨੂੰ ਤਰਜ਼ੀਹ ਦੇ ਰਹੇ ਹਨ। ਉਸ ਨਾਲ ਆਉਣ ਵਾਲੇ ਦਿਨਾਂ ’ਚ ਸੁਖਬੀਰ ਸਿੰਘ ਬਾਦਲ ਦੇ ਨਾਂ ਦੀ ਚਰਚਾ ਹਰੇਕ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੋਵੇਗੀ, ਕਿਉਂਕਿ ਪੰਜਾਬ ’ਚ 10 ਸਾਲ ਲਗਾਤਾਰ ਰਾਜ ਕਰਨ ਵਾਲੀ ਅਕਾਲੀ ਦਲ ਬਾਦਲ ਦੀ ਪਿਛਲੀ ਸਰਕਾਰ ਨੇ ਜਿਥੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਨਾਲ-ਨਾਲ ‘ਰਾਜ ਨਹੀਂ ਸੇਵਾ’ ਦੇ ਨਾਂ ’ਤੇ ਆਟਾ-ਦਾਲ ਸਕੀਮ ਚਲਾਉਂਦਿਆਂ ਪੰਜਾਬ ਦੇ ਗਰੀਬ ਵਰਗ ਨਾਲ ਸਬੰਧਤ ਲਾਭਪਾਤਰੀਆਂ ਲਾਭ ਮੁਹੱਈਆ ਕਰਵਾਇਆ, ਜਿਸ ਨੂੰ ਉਹ ਭੁੱਲੇ ਨਹੀਂ ਹੋਣਗੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਇਸ ਕਰ ਕੇ ਆਉਣ ਵਾਲੇ ਹਫ਼ਤਿਆਂ ’ਚ ਹੋ ਸਕਦਾ ਹੈ ਕਿ ਅਕਾਲੀ ਦਲ (ਬ)-ਬਸਪਾ ਗੱਠਜੋੜ ਦਾ ਪੱਲੜਾ ਭਾਰੀ ਹੋ ਜਾਵੇ ਅਤੇ ਕਾਂਗਰਸ ਪਾਰਟੀ ਕੱਖੋਂ ਹੌਲੀ ਪੈ ਜਾਵੇ। ਹੁਣ ਹਾਲ ’ਚ ਦਲਿਤ ਵੋਟ ਬੈਂਕ ਦੇ ਸਹਾਰੇ ਪੰਜਾਬ ਦੀ ਸੱਤਾ ਹਥਿਆਉਣ ਦੇ ਮੰਤਵ ਨਾਲ ਸੁਖਬੀਰ ਬਾਦਲ ਨੇ ਜਿਥੇ ਪਹਿਲਾਂ ਡਿਪਟੀ ਸੀ. ਐੱਮ. ਦਲਿਤ ਭਾਈਚਾਰੇ ’ਚੋਂ ਬਣਾਉਣ ਦਾ ਐਲਾਨ ਕੀਤਾ ਸੀ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹੁਣ ਸੂਬੇ ਦੇ ਹਿੰਦੂ ਵੋਟ ਬੈਂਕ ਨੂੰ ਵੀ ਆਪਣੇ ਨਾਲ ਜੋੜਨ ਦੇ ਮਨੋਰਥ ਨੂੰ ਲੈ ਕੇ ਸੁਖਬੀਰ ਵੱਲੋਂ ਦੂਜਾ ਡਿਪਟੀ ਸੀ. ਐੱਮ. ਹਿੰਦੂ ਚਿਹਰੇ ਨੂੰ ਬਣਾਉਣ ਦੇ ਕੀਤੇ ਐਲਾਨ ਨਾਲ ਚਾਹੇ ਹਿੰਦੂ ਵੋਟਰਾਂ ’ਚ ਖੁਸ਼ੀ ਦੀ ਲਹਿਰ ਫੈਲ ਗਈ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਇਸ ਲਈ ਅਕਾਲੀ ਦਲ-ਬਸਪਾ ਗੱਠਜੋੜ ਨੂੰ ਸਭ ਤੋਂ ਜ਼ਿਆਦਾ ਸ਼ਹਿਰੀ ਖੇਤਰ ’ਚ ਆਪਣਾ ਜਨ ਆਧਾਰ ਬਣਾਉਣ ਦੀ ਲੋੜ ਹੈ ਜੋ ਅਜੇ ਤੱਕ ਨਹੀਂ ਬਣ ਸਕਿਆ। ਇਸ ਲਈ ਸੁਖਬੀਰ ਜੀ! ਜਨ ਆਧਾਰ ਬਣਾਏ ਬਿਨਾਂ ਹਿੰਦੂਤਵ ਦਾ ਪੱਤਾ ਖੇਡਣਾ ਆਪਣੇ-ਆਪ ’ਚ ਬੇਸਮਝੀ ਵਾਲੀ ਗੱਲ ਹੋਵੇਗੀ। ਇਸ ਸਭ ਦੇ ਮੱਦੇਨਜ਼ਰ ਹੁਣ ਇਹ ਦੇਖਣਾ ਹੋਵੇਗਾ ਕੀ ਸੁਖਬੀਰ ਬਾਦਲ ਵੱਲੋਂ ਦਲਿਤ ਵਰਗ ਦਾ ਡਿਪਟੀ ਸੀ. ਐੱਮ. ਬਣਾਉਣ ਦੇ ਕੀਤੇ ਐਲਾਨ ਦੇ ਨਾਲ-ਨਾਲ ਹਿੰਦੂ ਚਿਹਰੇ ਵਾਲੇ ਵਿਅਕਤੀ ਨੂੰ ਦੂਜਾ ਡਿਪਟੀ ਸੀ. ਐੱਮ. ਦਾ ਐਲਾਨ ਕਿੰਨੀ ਕੁ ਕਾਰਗਰ ਸਾਬਤ ਹੁੰਦਾ ਹੈ ਅਤੇ ਇਸ ਨਾਲ ਮਿਸ਼ਨ-2022 ਨੂੰ ਫਤਿਹ ਕਰਨ ਦਾ ਸੁਫ਼ਨਾ ਦੇਖ ਚੁੱਕੇ ਸੁਖਬੀਰ ਬਾਦਲ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਕਰ ਪਾਉਂਦੇ ਹਨ ਜਾਂ ਫਿਰ ਇਹ ਬਾਜ਼ੀ ਮੁੜ ਕਾਂਗਰਸ ਪਾਰਟੀ ਦੇ ਹੱਥ ’ਚ ਚਲੀ ਜਾਂਦੀ ਹੈ। ਇਹ ਤਾਂ ਹੁਣ ਅਗਲਾ ਵਰ੍ਹਾ ਹੀ ਦੱਸੇਗਾ ਕਿ ‘ਕਿਸ ਮੇਂ ਕਿਤਨਾ ਹੈ ਦਮ’।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)


author

rajwinder kaur

Content Editor

Related News