ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ
Tuesday, Nov 24, 2020 - 12:15 PM (IST)
ਬਠਿੰਡਾ/ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ 'ਚੋਂ ਗੈਂਗਸਟਰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਅਸਲ ਸੱਚਾਈ ਇਹ ਹੈ ਕਿ ਅਜੇ ਵੀ ਸੂਬੇ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ। ਬਹੁਤੇ ਗੈਂਗਸਟਰ ਗਰੁੱਪ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਸਰਗਰਮ ਹਨ। ਭਗਤਾ ਭਾਈਕਾ ਦੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਦਾ ਫੇਸਬੁੱਕ ਅਕਾਊਂਟ ਦੀਆਂ ਪੋਸਟਾਂ ਨੂੰ ਡਲੀਟ ਕਰ ਦਿੱਤਾ ਗਿਆ ਹੈ। ਪੋਸਟਾਂ ਨੂੰ ਕਿਸ ਨੇ ਡਲੀਟ ਕੀਤਾ, ਇਸ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ
ਇਸ ਸਬੰਧੀ ਸੁੱਖਾ ਲੰਮਾ ਗਰੁੱਪ ਨੇ ਫੇਸਬੁੱਕ ਪੇਜ਼ 'ਤੇ ਪੋਸਟ ਪਾ ਕੇ ਲਿਖਿਆ ਕਿ ''ਵੀਰੋ ਆਈ. ਰਿਪੋਰਟ ਕਰਕੇ ਪੋਸਟਾਂ ਡਲੀਟ ਕਰਵਾਤਿਆ ਆਪਣੇ ਬਿਆਨ ਅੱਜ ਹੀ ਉਹੀ ਆ। ਸਿੱਖ ਕੌਮ ਦੇ ਦੋਖੀ ਬਚਕੇ ਚੱਲਣ। ਪਰਬ ਵੀਰ ਦੀ ਫ਼ੋਟੋ ਵੀਰ ਦਾ ਚਿਹਰਾ ਯਾਦ ਰੱਖਿਓ ਸਾਡੇ ਵਲੋਂ ਵੀਰ ਹੀ ਕਾਲ ਕਰੂ।''
ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ
ਭਾਵੇਂ ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਹਥਿਆਰਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕਈ ਲੋਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ ਪਰ ਮੁੜ ਉਕਤ ਮੁਹਿੰਮ ਠੰਢੀ ਪੈ ਗਈ।