ਰਿਸ਼ਤੇ ਤਾਰ-ਤਾਰ : ਪਿਓ ਨੇ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

08/01/2019 2:00:10 PM

ਸੁਜਾਨਪੁਰ (ਜੋਤੀ/ਬਖਸ਼ੀ) : ਬੀਤੀ ਦੇਰ ਰਾਤ ਸੁਜਾਨਪੁਰ ਪੁਲਸ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਇਕ ਪਿਤਾ ਨੇ ਉਸ ਸਮੇਂ ਪਿਤਾ-ਪੁੱਤਰੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ, ਜਦ ਉਸ ਨੇ ਆਪਣੀ ਹਵਸ ਦੀ ਭੁੱਖ ਮਿਟਾਉਣ ਲਈ ਨਸ਼ੇ ਦੀ ਹਾਲਤ ਵਿਚ 14 ਸਾਲਾ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰ ਦਿੱਤਾ। ਜਿਸ ਕਾਰਣ ਸੁਜਾਨਪੁਰ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਨਾਬਾਲਗਾ ਦਾ ਮੈਡੀਕਲ ਕਰਵਾ ਕੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ 29 ਜੁਲਾਈ ਦੀ ਸ਼ਾਮ ਉਸ ਦੀ ਮਾਂ ਖੇਤਾਂ 'ਚ ਪਸ਼ੂਆਂ ਲਈ ਚਾਰਾ ਲੈਣ ਲਈ ਗਈ ਹੋਈ ਸੀ ਤੇ ਉਸ ਦਾ ਪਿਤਾ ਨਸ਼ੇ ਦੀ ਹਾਲਤ 'ਚ ਘਰ ਵਿਚ ਹੀ ਸੀ। ਉਸ ਨੇ ਦੱਸਿਆ ਜਿਵੇਂ ਹੀ ਉਹ ਕਮਰੇ 'ਚ ਘਰੇਲੂ ਸਾਮਾਨ ਲੈਣ ਲਈ ਗਈ ਤਾਂ ਉਸ ਦਾ ਪਿਤਾ ਜਬਰਨ ਉਸ ਨਾਲ ਜਬਰ-ਜ਼ਨਾਹ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਕਾਰਣ ਪੁਲਸ ਨੇ ਮੁਲਜ਼ਮ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News