ਪਹਿਲਾਂ ਪਰਿਵਾਰ ਨਾਲ ਖਾਧਾ ਖਾਣਾ, ਫਿਰ ਅੱਧੀ ਰਾਤ ਨੂੰ ਉੱਠ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ ਖੋਲ੍ਹਿਆ ਰਾਜ਼

03/05/2022 10:25:22 PM

ਖਰੜ (ਰਣਬੀਰ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਦੇ ਇਕ ਨੌਜਵਾਨ ਵੱਲੋਂ ਖ਼ੁਦਕਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਜੇਬ ’ਚੋਂ ਪੁਲਸ ਨੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਨੂੰ ਆਧਾਰ ਮੰਨ ਕੇ ਵਾਰਸਾਂ ਵੱਲੋਂ ਦਰਜ ਕਰਵਾਏ ਬਿਆਨਾਂ ’ਤੇ ਇਸ ਘਟਨਾ ਲਈ ਜ਼ਿੰਮੇਵਾਰ ਕੰਪਨੀ ਸੁਪਰਵਾਈਜ਼ਰ ਖਿਲਾਫ ਧਾਰਾ-306 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਆਪਣੇ ਬਿਆਨਾਂ ਵਿਚ ਵਾਰਡ ਨੰ.-26 ਪਿੰਡ ਬਡਾਲਾ ਨਿਵਾਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਉਨ੍ਹਾਂ ਦੇ ਪਿਤਾ ਦੀ ਪਿਛਲੇ ਸਾਲ ਮੌਤ ਹੋ ਚੁੱਕੀ ਹੈ। ਉਸ ਦਾ ਵੱਡਾ ਭਰਾ ਸੰਦੀਪ ਸਿੰਘ ਬੌਬੀ (22) ਨੈੱਟ ਫਾਸਟਵੇਅ ਫਾਸਟ ਲਿੰਕ ਕਮਿਊਨੀਕੇਸ਼ਨ ਕੰਪਨੀ ਵਿਚ ਦੋ ਸਾਲਾਂ ਤੋਂ ਇੰਟਰਨੈੱਟ ਕੁਨੈਕਸ਼ਨ ਲਾਉਣ ਦਾ ਕੰਮ ਕਰਦਾ ਸੀ। ਆਪਣੇ ਭਰਾ ਦੇ ਨਾਲ ਉਹ ਵੀ ਇਸੇ ਕੰਪਨੀ ’ਚ ਲਾਈਨਮੈਨ ਵਜੋਂ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ

ਦਰਖਾਸਤਕਰਤਾ ਮੁਤਾਬਕ ਸੁਪਰਵਾਈਜ਼ਰ ਸਰਬਜੀਤ ਸਿੰਘ ਸ਼ੱਬਾ ਵਾਸੀ ਮਾਨਪੁਰ ਖਮਾਣੋਂ ਨੇ ਉਸ ਦੇ ਭਰਾ ਨਾਲ ਪਹਿਲਾਂ ਵੀ ਗਾਲੀ-ਗਲੋਚ ਕੀਤੀ ਸੀ, ਜਿਸ ਸਬੰਧੀ ਸੰਦੀਪ ਸਿੰਘ ਨੇ ਆਪਣੇ ਭਰਾ ਨੂੰ ਦੱਸਿਆ ਵੀ ਸੀ। ਬੀਤੇ ਕੱਲ੍ਹ ਵੀ ਸਰਬਜੀਤ ਸਿੰਘ ਸੁਪਰਵਾਈਜ਼ਰ ਨੇ ਸੰਦੀਪ ਸਿੰਘ ਨੂੰ ਗਾਲਾਂ ਕੱਢਣ ਦੇ ਨਾਲ ਥੱਪੜ ਮਾਰੇ। ਜਿਸ ਕਾਰਨ ਸੰਦੀਪ ਸਿੰਘ ਬੀਤੀ ਸ਼ਾਮ ਕਾਫੀ ਪ੍ਰੇਸ਼ਾਨ ਸੀ। ਵੀਰਵਾਰ ਰਾਤ ਨੂੰ ਡਿਊਟੀ ਤੋਂ ਪਰਤ ਕੇ ਉਸ ਨੇ ਪਰਿਵਾਰ ਨਾਲ ਰੋਟੀ ਖਾਧੀ ਅਤੇ ਇਸ ਦੌਰਾਨ ਸਾਰੇ ਸੌਂ ਗਏ ਪਰ ਰਾਤ ਨੂੰ ਜਦੋਂ ਉਸ ਦੀ ਮਾਂ ਨੇ ਉੱਠ ਕੇ ਦੇਖਿਆ ਤਾਂ ਸੰਦੀਪ ਆਪਣੇ ਮੰਜੇ ’ਤੇ ਨਹੀਂ ਸੀ। ਉਕਤ ਨੇ ਦੇਖਿਆ ਕਿ ਸੰਦੀਪ ਨੇ ਪੌੜੀ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਸੁਸਾਈਡ ਨੋਟ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਗਾ ਦੇ ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, 6 ਔਰਤਾਂ ਸਮੇਤ 14 ਵਿਅਕਤੀ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News