ਔਰਤ ਨੇ ਨਹਿਰ ’ਚ ਲਾਈ ਛਲਾਂਗ

Monday, Aug 13, 2018 - 01:56 AM (IST)

ਔਰਤ ਨੇ ਨਹਿਰ ’ਚ ਲਾਈ ਛਲਾਂਗ

ਅਬੋਹਰ, (ਸੁਨੀਲ)— ਨਾਨਕ ਨਗਰੀ ਨਿਵਾਸੀ ਇਕ ਔਰਤ ਨੇ ਬੀਤੇ ਦੇਰ ਸ਼ਾਮ ਨਹਿਰ 'ਚ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਿਸ ਨੂੰ ਸਮੇਂ ਰਹਿੰਦੇ ਬਚਾ ਲਿਆ ਅਤੇ ਇਲਾਜ ਦੇ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ।  ਜਾਣਕਾਰੀ ਅਨੁਸਾਰ ਨਾਨਕ ਨਗਰੀ ਨਿਵਾਸੀ ਕਰੀਬ 45 ਸਾਲਾ ਔਰਤ ਨੇ ਸ਼ਨੀਵਾਰ ਦੇਰ ਸ਼ਾਮ ਹਨੁਮਾਨਗੜ੍ਹ ਰੋਡ 'ਤੇ ਗੁਜਰਦੀ ਨਹਿਰ 'ਚ ਛਲਾਂਗ ਲਗਾ ਦਿੱਤੀ। ਇਸ ਦੌਰਾਨ ਨਹਿਰ ਦੇ ਕੋਲ ਕੰਮ ਕਰ ਰਹੇ ਕੁਝ ਲੋਕਾਂ ਨੇ ਤੁਰੰਤ ਨਹਿਰ 'ਚ ਛਲਾਂਗ ਲਗਾ ਕੇ ਔਰਤ ਨੂੰ ਬਾਹਰ ਨਿਕਲਿਆ ਅਤੇ ਨਰ ਸੇਵਾ ਨਾਰਾਇਣ ਸੇਵਾ ਸਮੀਤੀ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ 'ਤੇ ਸਮੀਤਿ ਦੇ ਸੇਵਾਦਾਰ ਰਾਜੂ ਚਰਾਇਆ ਤੇ ਬਿੱਟੂ ਨਰੂਲਾ ਮੌਕੇ 'ਤੇ ਪਹੁੰਚੇ ਅਤੇ ਔਰਤ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ। ਜਿਥੇ ਡਾ. ਯੁਧੀਸ਼ਠਰ ਚੌਧਰੀ ਨੇ ਹੋਰ ਡਾਕਟਰਾਂ ਦੀ ਮਦਦ ਨਾਲ ਵੱਡੀ ਮੁਸ਼ਕਿਲ ਦੇ ਬਾਅਦ ਔਰਤ ਦੀ ਜਾਨ ਬਚਾਈ।


Related News