ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਆਤਮ ਹੱਤਿਆ

Sunday, Jan 07, 2018 - 01:26 AM (IST)

ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਆਤਮ ਹੱਤਿਆ

ਅਬੋਹਰ(ਸੁਨੀਲ, ਰਹੇਜਾ)—ਪਿੰਡ ਕੋਇਲਖੇੜਾ ਵਾਸੀ ਇਕ ਬਜ਼ੁਰਗ ਵਿਅਕਤੀ ਨੇ ਬੀਤੀ ਰਾਤ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ 75 ਸਾਲਾ ਬਨਵਾਰੀ ਲਾਲ ਪੁੱਤਰ ਬਾਗਾਰਾਮ ਪਿਛਲੇ 2 ਮਹੀਨਿਆਂ ਤੋਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਦਾ ਇਲਾਜ ਸ਼੍ਰੀਗੰਗਾਨਗਰ ਤੋਂ ਚਲ ਰਿਹਾ ਸੀ। ਸ਼ੁੱਕਰਵਾਰ ਦੇਰ ਰਾਤ ਉਹ ਆਪਣੇ ਘਰ ਤੋਂ ਕਿਤੇ ਚਲਾ ਗਿਆ ਅਤੇ ਪਿੰਡ ਬਕੈਣਵਾਲਾ ਦੇ ਸਟੇਸ਼ਨ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮ ਹਤਿਆ ਕਰ ਲਈ। ਅੱਜ ਸਵੇਰੇ ਘਟਨਾ ਦਾ ਪਤਾ ਲਗਣ 'ਤੇ ਜੀ. ਆਰ. ਪੀ. ਪੁਲਸ, ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਰਵੀ ਕੁਮਾਰ ਤੇ ਜਗਦੇਵ ਬਰਾੜ ਮੌਕੇ 'ਤੇ ਪਹੁੰਚੇ। ਜੀ. ਪੀ. ਆਰ. ਦੇ ਐੱਚ. ਸੀ. ਹੰਸਰਾਜ ਨੇ ਸੰਮਤੀ ਮੈਂਬਰਾਂ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾਇਆ। 


Related News